ਸਕੂਟਰੀ ਤਿਲਕਣ ਕਾਰਨ ਨੌਜਵਾਨ ਉਪਰੋਂ ਲੰਘਿਆ ਟਰਾਲਾ, ਇਸ ਪਿੰਡ ਦਾ ਰਹਿਣ ਵਾਲ ਸੀ ਮ੍ਰਿਤਕ
- Mar 12, 2024
- 1 min read
12/03/2024
ਮੁਕਤਸਰ-ਕੋਟਕਪੂਰਾ ਰੋਡ ’ਤੇ ਪੁਰਾਣੀ ਕਚਹਿਰੀ ਨੇੜੇ ਸਕੂਟਰੀ ਸਿਲਪ ਹੋਣ ਕਾਰਨ ਸਕੂਟਰੀ ਸਵਾਰ ਦੋ ਨੌਜਵਾਨਾਂ ’ਚੋਂ ਇਕ ਨੌਜਵਾਨ ਦੇ ਉਪਰੋਂ ਟਰਾਲਾ ਲੰਘ ਜਾਣ ਕਾਰਨ ਉਸਦੀ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਵਾਲ ਵਾਲ ਬਚ ਗਿਆ। ਮ੍ਰਿਤਕ ਦੀ ਪਹਿਚਾਣ ਸਿਮਰਜੀਤ ਸਿੰਘ (22) ਪੁੱਤਰ ਪੂਰਨ ਸਿੰਘ ਵਾਸੀ ਮਡਾਹਰ ਕਲਾਂ ਵਜੋਂ ਹੋਈ ਹੈ।
ਇਕੱਤਰ ਜਾਣਕਾਰੀ ਅਨੁਸਾਰ ਸਿਮਰਜੀਤ ਸਿੰਘ ਆਪਣੇ ਇੱਕ ਹੋਰ ਦੋਸਤ ਨਾਲ ਸਕੂਟਰੀ ’ਤੇ ਪਿੰਡ ਮਡਾਹਰ ਕਲਾਂ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਿਹਾ ਸੀ ਤਾਂ ਕੋਟਕਪੂਰਾ ਰੋਡ ’ਤੇ ਸਥਿਤ ਪੁਰਾਣੀ ਕਚਹਿਰੀ ਨੇੜੇ ਸਕੂਟਰੀ ਅਚਾਨਕ ਤਿਲਕ ਗਈ, ਜਿਸ ਕਾਰਨ ਸਿਮਰਜੀਤ ਸਿੰਘ ਸੜਕ ’ਤੇ ਡਿੱਗ ਗਿਆ ਅਤੇ ਸੜਕ ’ਤ ਆ ਰਿਹਾ ਟਰਾਲਾ ਉਸਦੇ ਉਪਰੋਂ ਲੰਘ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਓਧਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੁਕਤਸਰ ਵਿਖੇ ਰਖਵਾ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।






Comments