google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸਕੂਲੋਂ ਹਰ ਰੋਜ਼ ਆਉਂਦੀਆਂ ਸੀ ਸ਼ਿਕਾਇਤਾਂ, ਤੰਗ ਆ ਕੇ ਪਿਤਾ ਨੇ ਪੁੱਤ ਨੂੰ ਦਿੱਤਾ ਜ਼+ਹਿ+ਰ, ਗ੍ਰਿਫ਼ਤਾਰ

  • Feb 3, 2024
  • 1 min read

03/02/2024

ਮਹਾਰਾਸ਼ਟਰ ਦੇ ਸੋਲਾਪੁਰ ’ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। 14 ਸਾਲਾ ਪੁੱਤ ਦੀਆਂ ਹਰਕਤਾਂ ਤੋਂ ਤੰਗ ਆ ਕੇ ਪਿਤਾ ਨੇ ਉਸ ਨੂੰ ਕੋਲਡ ਡ੍ਰਿੰਕ ’ਚ ਸੋਡੀਅਮ ਨਾਈਟ੍ਰੇਝਟ ਮਿਲਾ ਕੇ ਪਿਲਾ ਦਿੱਤਾ, ਜਿਸ ਨਾਲ ਉਸਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਿਸ਼ਾਲ ਬੱਟੂ ਆਪਣੇ ਮੋਬਾਈਲ ’ਤੇ ਅਸ਼ਲੀਲ ਸਮੱਗਰੀ ਦੇਖਦਾ ਸੀ। ਪੜ੍ਹਾਈ ’ਚ ਰੁਚੀ ਨਾ ਲੈਣ ਕਾਰਨ ਸਕੂਲ ਤੋਂ ਵੀ ਉਸਦੀਆਂ ਸ਼ਿਕਾਇਤਾਂ ਆਉਂਦੀਆਂ ਸਨ। ਵਿਸ਼ਾਲ ਦੀਆਂ ਹਰਕਤਾਂ ਤੋਂ ਉਸਦਾ ਪਿਤਾ ਵਿਜੇ ਬੱਟੂ (42) ਤੰਗ ਆ ਚੁੱਕਾ ਸੀ ਤੇ ਉਸ ਨੇ ਉਸਦੀ ਹੱਤਿਆ ਕਰ ਦਿੱਤੀ। ਆਪਣਾ ਅਪਰਾਧ ਲੁਕਾਉਣ ਲਈ ਬੀਤੀ 13 ਜਨਵਰੀ ਨੂੰ ਵਿਜੇ ਨੇ ਆਪਣੀ ਪਤਨੀ ਕੀਰਤੀ ਨਾਲ ਥਾਣੇ ਜਾ ਕੇ ਵਿਸ਼ਾਲ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਉਸੇ ਦਿਨ ਪੁਲਿਸ ਨੂੰ ਤੁਲਜਾਪੁਰ ਨਾਕੇ ਨੇੜੇ ਵਿਸ਼ਾਲ ਦੀ ਲਾਸ਼ ਮਿਲੀ। ਪੁਲਿਸ ਨੇ ਸ਼ੱਕ ਹੋਣ ’ਤੇ ਵਿਜੇ ਨੂੰ ਹਿਰਾਸਤ ’ਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ।


ਕਰਨਾਟਕ ’ਚ ਨੌਜਵਾਨ ਨੇ ਕੀਤੀ ਮਾਂ ਦੀ ਹੱਤਿਆ

ਕੇਆਰ ਪੁਰਮ ਇਲਾਕੇ ’ਚ ਸ਼ੁੱਕਰਵਾਰ ਨੂੰ ਬਹਿਸ ਤੋਂ ਬਾਅਦ 17 ਸਾਲ ਨੌਜਵਾਨ ਨੇ ਆਪਣੀ 40 ਸਾਲਾ ਮਾਂ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਨੌਜਵਾਨ ਨੇ ਲੋਹੇ ਦੀ ਰਾਡ ਸਿਰ ’ਚ ਮਾਰ ਕੇ ਆਪਣੀ ਮਾਂ ਨੇਤਰਾ ਦੀ ਹੱਤਿਆ ਕੀਤੀ ਤੇ ਥਾਣੇ ਪਹੁੰਚ ਕੇ ਸਰੰਡਰ ਕਰ ਦਿੱਤਾ। ਪੁੱਛਗਿੱਛ ’ਚ ਉਸਨੇ ਦੱਸਿਆ ਕਿ ਉਸਦੀ ਮਾਂ ਉਸਦਾ ਧਿਆਨ ਨਹੀਂ ਰੱਖਦੀ ਸੀ ਤੇ ਨਾ ਹੀ ਪੂਰਾ ਖਾਣਾ ਦਿੰਦੀ ਸੀ।

Comments


Logo-LudhianaPlusColorChange_edited.png
bottom of page