ਸਟੱਡੀ ਵੀਜੇ 'ਤੇ ਵਿਦੇਸ਼ ਜਾ ਕੇ ਮੁੱਕਰੀ ਲੜਕੀ ਗ੍ਰਿਫ਼ਤਾਰ
- Jan 14, 2024
- 2 min read
14/01/2024
ਰਾਏਕੋਟ ਦੇ ਪਿੰਡ ਮਹੇਰਨਾ ਕਲ੍ਹਾ ਦੇ ਨੌਜਵਾਨ ਤੇ ਉਸਦੇ ਪਰਿਵਾਰ ਨਾਲ ਵਿਆਹ ਕਰਵਾ ਕੇ ਵਿਦੇਸ਼ ਜਾਣ ਲਈ ਲੱਖਾਂ ਦੀ ਠੱਗੀ ਮਾਰਨ ਵਾਲੀ ਨੂੰਹ ਨੂੰ ਕਾਬੂ ਕੀਤਾ ਗਿਆ ਹੈ। ਆਈਲੈਟਸ ਪਾਸ ਲੜਕੀ ਨੇ 2015 ਵਿੱਚ ਪੀੜਤ ਨਾਲ ਵਿਆਹ ਕਰਵਾਇਆ ਸੀ, ਸਟੱਡੀ ਵੀਜੇ 'ਤੇ ਪਤੀ ਨੇ ਜਮੀਨ ਵੇਚ ਕੇ 28 ਲੱਖ ਖਰਚ ਕੇ ਭੇਜਿਆ ਸੀ ਕੈਨੇਡਾ।
ਕੈਨੇਡਾ ਜਾ ਕੇ ਪਤੀ ਤੇ ਸੁਹਰੇ ਪਰਵਾਰ ਨਾਲੋਂ ਤੋੜ ਲਿਆ ਸੀ ਨਾਤਾ ਮਾਨ ਸਰਕਾਰ ਵੱਲੋਂ ਕੀਤੇ ਉਪਰਾਲੇ ਦੀ ਕੀਤੀ ਸ਼ਲਾਘਾ ਰਾਏਕੋਟ ਸਦਰ ਪੁਲਿਸ ਨੇ 2021 'ਚ ਮੁੱਕਦਮਾ ਦਰਜ ਕਰਕੇ ਜਾਰੀ ਕੀਤਾ ਸੀ ਲੁੱਕ ਆਊਟ ਭੈਣ ਦੇ ਵਿਆਹ ਲਈ ਵਾਪਸ ਇੰਡੀਆ ਆਉਣ 'ਤੇ ਦਿੱਲੀ ਏਅਰਪੋਰਟ ਅਥਾਰਟੀ ਨੇ ਰੋਕ ਕੇ ਕੀਤਾ ਸਦਰ ਪੁਲਿਸ ਹਵਾਲੇ ਕਰ ਦਿੱਤਾ ।
ਰਾਏਕੋਟ ਦੇ ਪਿੰਡ ਮਹੇਰਨਾ ਕਲ੍ਹਾ ਦੇ ਵਸਨੀਕ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਨਾਲ ਵਿਦੇਸ਼ ਜਾਣ ਲਈ ਵਿਆਹ ਕਰਵਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੀ NRI ਨੂੰ ਰਾਏਕੋਟ ਸਦਰ ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਕਾਬੂ ਕਰ ਲਿਆ।
ਜਾਣਕਾਰੀ ਦਿੰਦਿਆ ਪੀੜਤ ਨੌਜਵਾਨ ਦੇ ਪਿਤਾ ਅਮਰੀਕ ਸਿੰਘ ਤੇ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਜਗਰੂਪ ਸਿੰਘ ਦਾ ਆਈਲੈਟਸ ਪਾਸ ਲੜਕੀ ਜੈਸਵੀਰ ਕੌਰ ਪੁੱਤਰੀ ਚੈਂਚਲ ਸਿੰਘ ਵਾਸੀ ਕੁਰਕਸ਼ੇਤਰ ਹਾਲ ਵਾਸੀ ਦੋਰਾਹਾ ਨਾਲ 2015 ਵਿੱਚ ਵਿਆਹ ਕਰਵਾਇਆ ਸੀ ਕਿ ਉਨ੍ਹਾਂ ਦੀ ਨੂੰਹ ਸਟੱਡੀ ਵੀਜੇ 'ਤੇ ਕੈਨੇਡਾ ਜਾ ਕੇ ਉਨ੍ਹਾਂ ਦੇ ਲੜਕੇ ਨੂੰ ਵੀ ਸੱਦ ਲਵੇਗੀ।
ਜਿਸ ਲਈ ਉਨ੍ਹਾਂ ਆਪਣੀ ਢਾਈ ਏਕੜ ਜ਼ਮੀਨ ਵੇਚਕੇ 28 ਲੱਖ ਰੁਪਏ ਖਰਚ ਕੇ ਆਪਣੀ ਨੂੰਹ ਨੂੰ ਭੇਜਿਆ ਸੀ ਪਰ ਉਹ ਉਥੇ ਜਾ ਕੇ ਥੋੜ੍ਹੇ ਸਮੇਂ ਬਾਅਦ ਮੁੱਕਰ ਗਈ, ਜਿਸ 'ਤੇ ਉਨ੍ਹਾਂ ਨੇ ਉੱਚ ਪੁਲਿਸ ਅਧਿਕਾਰੀਆਂ ਪਾਸ ਸ਼ਿਕਾਇਤ ਦਰਜ ਕਰਵਾਈ, ਜਿਸ ਸਬੰਧੀ ਪੁਲਿਸ ਨੇ 2021 ਵਿੱਚ ਉਸ ਖ਼ਿਲਾਫ਼ ਧੋਖਾਧੜੀ ਦਾ ਮੁੱਕਦਮਾ ਦਰਜ ਕਰਕੇ ਦਿੱਲੀ ਏਅਰਪੋਰਟ ਤੇ ਉਸ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰਵਾਇਆ ਹੋਇਆ ਅਤੇ ਹੁਣ ਜਦੋਂ ਉਹ 10 ਜਨਵਰੀ ਨੂੰ ਇੰਡੀਆ ਆਪਣੀ ਭੈਣ ਦੇ ਵਿਆਹ ਲਈ ਆਈ ਅਤੇ ਦਿੱਲੀ ਏਅਰਪੋਰਟ ਤੇ ਉਤਰਨ ਸਮੇਂ ਏਅਰਪੋਰਟ ਅਥਾਰਟੀ ਨੇ ਉਸ ਨੂੰ ਰੋਕ ਕੇ ਜਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੇ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਪੁਲਿਸ ਚੌਂਕੀ ਲੋਹਟਬੱਦੀ ਦੇ ਇੰਚਾਰਜ਼ ਗੁਰਸੇਵਕ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫਤਾਰ ਕਰ ਲਿਆ ਅਤੇ ਮਾਣਯੋਗ ਜਗਰਾਉਂ ਅਦਾਲਤ ਵਿੱਚ ਪੇਸ਼ ਕੀਤਾ।
ਇਸ ਮੌਕੇ ਪੀੜਤ ਪਰਿਵਾਰ ਨੇ ਹੋਏ ਆਰਥਿਕ ਨੁਕਸਾਨ ਦੀ ਪੂਰਤੀ ਅਤੇ ਉਨ੍ਹਾਂ ਨਾਲ ਧੋਖਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।







Comments