ਸਤਲੁਜ ਕਲੱਬ ਦੇ ਬਾਰ ਸੈਕਟਰੀ ਭੂਪਿੰਦਰ ਦੇਵ ਹੋਏ ਬਹਾਲ, ਕਲੱਬ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ
- bhagattanya93
- Jul 9
- 1 min read
09/07/2025

ਲੁਧਿਆਣਾ ਦੇ ਸਤਲੁਜ ਕਲੱਬ ਵਿੱਚ ਪਿਛਲੇ ਦਿਨੀ ਹੋਈਆਂ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤੇ ਬਾਰ ਸੈਕਟਰੀ ਭੂਪਿੰਦਰ ਦੇਵ ਵਿਰੁੱਧ ਲੱਗੇ ਬੇਬੁਨਿਆਦ ਇਲਜ਼ਾਮ ਦੇ ਆਧਾਰ ਤੇ ਉਹਨਾਂ ਨੂੰ ਉਹਦੇ ਤੋਂ ਸਸਪੈਂਡ ਕੀਤਾ ਗਿਆ ਸੀ। ਲੇਕਿਨ ਇਸ ਕੇਸ ਦੀ ਮੁਕੰਮਲ ਜਾਂਚ ਤੋਂ ਬਾਅਦ ਜਿਲਾ ਪ੍ਰਸ਼ਾਸਨ ਨੇ ਉਹਨਾਂ ਨੂੰ ਬਿਲਕੁਲ ਬੇਕਸੂਰ ਪਾਇਆ।ਭੁਪਿੰਦਰ ਦੇਵ ਨੂੰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਸਤਲੁਜ ਕਲੱਬ ਦੇ ਪ੍ਰਧਾਨ ਨੇ ਉਹਨਾਂ ਨੂੰ 26 ਜੂਨ ਨੂੰ ਬਹਾਲ ਕਰ ਦਿੱਤਾ ਸੀ। ਜਿਸ ਕਾਰਨ ਕਲੱਬ ਦੀ ਸਾਰੀ ਐਗਜੈਕਟਿਵ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਬੀਤੀ ਰਾਤ ਕਮੇਟੀ ਦੇ ਸਮੂਹ ਮੈਂਬਰਾਂ ਜਿਨਾਂ ਵਿੱਚ ਸਾਰੇ ਉਹਦੇਦਾਰ ਵੀ ਮੌਜੂਦ ਸਨ, ਕਲੱਬ ਦੇ ਜਨਰਲ ਸਕੱਤਰ ਡਾਕਟਰ ਅਸ਼ੀਸ਼ ਅਹੂਜਾ ਦੀ ਅਗਵਾਈ ਵਿੱਚ ਭੁਪਿੰਦਰ ਦੇਵ ਦੀ ਬਹਾਲੀ ਦੀ ਖੁਸ਼ੀ ਵਿੱਚ ਪਾਰਟੀ ਦਾ ਆਯੋਜਨ ਵੀ ਕੀਤਾ ਗਿਆ। ਦੱਸ ਦਈਏ ਕਿ ਕਲੱਬ ਦੇ ਸਮੂਹ ਮੈਂਬਰਾਂ ਵਿੱਚ ਵੀ ਉਹਨਾਂ ਦੀ ਬਹਾਲੀ ਨੂੰ ਲੈ ਕੇ ਖੁਸ਼ੀ ਪਾਈ ਜਾ ਰਹੀ ਹੈ।








Comments