ਸਭ ਤੋਂ ਛੋਟੀ ਉਮਰ ਵਿੱਚ ਬਣੇ ਸਤਲੁਜ ਕਲੱਬ ਦੇ ਜੁਆਇੰਟ ਸੈਕਟਰੀ ਡਾਕਟਰ ਸਿਮਰਨ ਪਾਲ ਬਿੰਦਰਾ
- Ludhiana Plus
- Mar 11
- 1 min read
ਲੁਧਿਆਣਾ, 11ਮਾਰਚ

ਲੁਧਿਆਣਾ ਦੇ ਸਤਲੁਜ ਕਲੱਬ ਵਿੱਚ ਬੀਤੇ ਦਿਨ ਹੋਈਆਂ ਚੋਣਾਂ ਨੂੰ ਲੈ ਕੇ ਸਾਹਮਣੇ ਆਈ ਗੱਲ ਇਹ ਹੈ ਕਿ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰ ਡਾਕਟਰ ਸਿਮਰਨ ਪਾਲ ਬਿੰਦਰਾ ਨੂੰ 1078 ਵੋਟਾਂ ਮਿਲੀਆਂ ਅਤੇ ਇਹ ਗਿਣਤੀ ਦਰਸ਼ਾਉਂਦੀ ਹੈ ਕਿ 600 ਦੇ ਕਰੀਬ ਵੋਟਾਂ ਨਾਲ ਆਪਣੇ ਮੁਕਾਬਲੇ ਦੇ ਉਮੀਦਵਾਰ ਤੋਂ ਜਿੱਤੇ ਹਨ। ਡਾਕਟਰ ਬਿੰਦਰਾ ਚੁਣੇ ਗਏ ਅਹੁਦੇਦਾਰਾਂ ਵਿੱਚੋਂ ਸਭ ਤੋਂ ਘੱਟ ਉਮਰ ਦੇ ਨੌਜਵਾਨ ਹਨ। ਜਿਨਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਮਿਲੀਆਂ ਹਨ। ਸਤਲੁਜ ਕਲੱਬ ਵਿੱਚ ਉਹ ਬਹੁਤ ਹੀ ਪਾਪੂਲਰ ਹਨ। ਉਹਨਾਂ ਨੇ ਇੱਕ ਖਾਸ ਮੁਲਾਕਾਤ ਵਿੱਚ ਦੱਸਿਆ ਕਿ ਉਹ ਸਤਲੁਜ ਕਲੱਬ ਵਿੱਚ ਸੁਧਾਰ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ,ਉਹਨਾਂ ਨੂੰ ਵੋਟਰਾਂ ਦਾ ਅਤੇ ਸਮਰਥਕਾਂ ਦਾ ਭਰਪੂਰ ਸਮਰਥਨ ਮਿਲਿਆ ਅਤੇ ਵਧਾਈਆਂ ਦਾ ਲਗਾਤਾਰ ਸਿਲਸਿਲਾ ਜਾਰੀ ਹੈ। ਉਹਨਾਂ ਦੇ ਵੱਡੇ ਵੀਰ ਸੁਖਵਿੰਦਰ ਸਿੰਘ ਬਿੰਦਰਾ ਨੂੰ ਵੀ ਵਧਾਈਆਂ ਮਿਲ ਰਹੀਆਂ ਹਨ।





Comments