google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸਰਕਾਰੀ ਸਕੂਲ ਦੇ ਹੋਸਟਲ ’ਚੋਂ ਦੋ ਬੱਚੀਆਂ ਲਾਪਤਾ

  • Jul 13, 2025
  • 1 min read

13/07/2025

ਮਾਲੇਰਕੋਟਲਾ ਭੋਗੀਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਅੰਦਰ ਬਣੇ ਹੋਏ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਹੋਸਟਲ ’ਚੋਂ 2 ਬੱਚੀਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ ਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।

ਹੋਸਟਲ ਦੀ ਵਾਰਡਨ ਰਾਜਵਿੰਦਰ ਕੌਰ ਨੇ ਦੱਸਿਆ ਕਿ 7ਵੀਂ ਜਮਾਤ ਦੀਆਂ 2 ਬੱਚੀਆਂ, ਜਿਨ੍ਹਾਂ ’ਚੋਂ ਇਕ ਬੱਚੀ ਜ਼ਿਲ੍ਹਾ ਲੁਧਿਆਣਾ ਤੇ ਦੂਜੀ ਬੱਚੀ ਮਾਲੇਰਕੋਟਲਾ ਨਾਲ ਸਬੰਧਤ ਹੈ। ਦੋਵੇ ਬੱਚੀਆਂ ਸ਼ਾਮ ਦੀ ਹਾਜ਼ਰੀ ਸਮੇਂ ਸਕੂਲ ਹਾਜ਼ਰ ਸਨ ਪਰ ਸਵੇਰ ਦੀ ਹਾਜ਼ਰੀ ਸਮੇਂ ਦੋਵੇਂ ਹੋਸਟਲ ’ਚ ਨਹੀਂ ਸਨ। ਉਨ੍ਹਾਂ ਇਸ ਬਾਰੇ ਬੱਚੀਆਂ ਦੇ ਮਾਪਿਆਂ ਨੂੰ ਬੁਲਾ ਕੇ ਸੂਚਿਤ ਕੀਤਾ। ਬੱਚੀਆਂ 2 ਦਿਨ ਪਹਿਲਾਂ ਹੀ ਹੋਸਟਲ ’ਚ ਦਾਖਲ ਹੋਈਆਂ ਸਨ। ਵਾਰਡਨ ਅਨੁਸਾਰ ਹੋਸਟਲ ਦੇ ਆਲੇ-ਦੁਆਲੇ ਲੱਗੇ ਕੈਮਰੇ ਕੁਝ ਸਮਾਂ ਪਹਿਲਾਂ ਹਨੇਰੀ ਕਾਰਨ ਬੰਦ ਹੋ ਗਏ ਸਨ।

ਸਕੂਲ ਦੇ ਪ੍ਰਿੰਸੀਪਲ ਅਮਨਦੀਪ ਸਿੰਘ ਨੇ ਕਿਹਾ ਹੋਸਟਲ ਵਾਰਡਨ ਵੱਲੋਂ ਥਾਣਾ ਸਦਰ ਅਹਿਮਦਗੜ੍ਹ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਉਨ੍ਹਾਂ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਦੀ ਮਦਦ ਨਾਲ ਬੱਚੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਦੋਂ ਇਸ ਸਬੰਧੀ ਥਾਣਾ ਸਦਰ ਅਹਿਮਦਗੜ੍ਹ ਦੇ ਮੁਖੀ ਦਰਸ਼ਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।



Comments


Logo-LudhianaPlusColorChange_edited.png
bottom of page