google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸਰਪੰਚ ਦਾ ਦਿਨ-ਦਿਹਾੜੇ ਕ+ਤ+ਲ;AAP ਦੇ ਨਵ ਨਿਯੁਕਤ ਸਰਪੰਚ ਦਾ ਬਰਸ਼ਾ ਮਾਰ ਕੇ ਕ+ਤ+ਲ, ਪੁਲਿਸ ਜਾਂਚ ਜਾਰੀ

  • Dec 16, 2024
  • 1 min read

16/12/2024

ਬਰਨਾਲਾ ਦੇ ਪਿੰਡ ਨੇੜਲੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਵਿਖੇ ਬੀਤੀ ਰਾਤ ਪਿੰਡ ਦੇ ਨਵ ਨਿਯੁਕਤ ਮੌਜੂਦਾ ਸਰਪੰਚ ਸੁਖਜੀਤ ਸਿੰਘ ਦਾ ਕੁਝ ਲੋਕਾਂ ਨੇ ਬਰਸ਼ਾ ਮਾਰ ਕੇ ਕਤਲ ਕਰ ਦਿੱਤਾ। ਸਰਪੰਚ ਸੁਖਜੀਤ ਸਿੰਘ ਦੇ ਤਾਏ ਦੇ ਲੜਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਭਰਾ ਸੁਖਜੀਤ ਸਿੰਘ ਦੀ ਇੱਕ ਨਸ਼ੇੜੀ ਨੌਜਵਾਨ ਨਾਲ ਬਹਿਸ ਹੋਈ। ਉਸ ਉਪਰੰਤ ਅਸੀਂ ਸਰਪੰਚ ਦੇ ਘਰੇ ਚਲੇ ਗਏ। ਇੰਨੇ ਨੂੰ 40-50 ਵਿਅਕਤੀ ਇਕੱਠੇ ਹੋ ਕੇ ਸਰਪੰਚ ਦੇ ਘਰੇ ਆ ਗਏ ਜੋ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ ਅਤੇ ਆਉਂਦਿਆਂ ਹੀ ਉਹਨਾਂ ਨੇ ਸਰਪੰਚ ਅਤੇ ਉਸਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ ਅਤੇ ਹਵਾਈ ਫਾਇਰਿੰਗ ਵੀ ਕੀਤੀ ਗਈ। ਜਿਸ ਦੌਰਾਨ ਸਰਪੰਚ ਦੇ ਬਰਸ਼ਾ ਮਾਰਿਆ ਗਿਆ ਉਸ ਉਪਰੰਤ ਉਸ ਨੂੰ ਸਿਵਲ ਹਸਪਤਾਲ ਭਦੌੜ ਵਿਖੇ ਲਿਆਂਦਾ ਗਿਆ ਜਿੱਥੋਂ ਬਰਨਾਲਾ ਰੈਫਰ ਕਰ ਦਿੱਤਾ ਗਿਆ। ਪ੍ਰੰਤੂ ਰਸਤੇ ਵਿੱਚ ਹੀ ਸਰਪੰਚ ਸੁਖਜੀਤ ਸਿੰਘ ਦੀ ਮੌਤ ਹੋ ਗਈ। ਹਮਲੇ 'ਚ ਸਰਪੰਚ ਦਾ ਪਿਤਾ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜੋ ਏਮਜ਼ ਹਸਪਤਾਲ ਬਠਿੰਡਾ ਵਿਖੇ ਜ਼ੇਰੇ ਇਲਾਜ ਹੈ।ਥਾਣਾ ਮੁਖੀ ਯਾਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਰੇ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ।

Comments


Logo-LudhianaPlusColorChange_edited.png
bottom of page