ਸਹੁਰਿਆਂ ਦੇ ਲੱਖਾਂ ਰੁਪਏ ਲਾ ਕੇ UK ਗਈ ਨੂੰਹ ਦੇ ਬਦਲੇ ਤੇਵਰ, ਜਾਂਦਿਆਂ ਹੀ ਕਰ 'ਤਾ ਇਹ ਕਾਰਾ; ਵੇਖ ਪਤੀ ਵੀ ਰਹਿ ਹੈਰਾਨ
- bhagattanya93
- Jul 2
- 1 min read
02/07/2025

ਇੱਕ ਮਹਿਲਾਂ ਨੇ ਪਹਿਲਾ ਆਪਣੇ ਸਹੁਰਿਆਂ ਦੇ ਲੱਖਾਂ ਰੁਪਏ ਖਰਚ ਕਰਵਾ ਕੇ ਵਿਦੇਸ਼ ਚਲੀ ਗਈ ਪਰ ਬਾਅਦ ਵਿੱਚ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ। ਥਾਣਾ ਸਿਟੀ ਦੀ ਪੁਲਿਸ ਨੇ ਤਿੰਨ ਮੁਲਜ਼ਮਾਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।

ਭਾਨੂ ਵਰਮਾ ਵਾਸੀ ਮੁਹੱਲਾ ਖਜਾਨਚੀਆਂ ਨੇ ਦੱਸਿਆ ਕਿ ਉਸ ਦਾ ਵਿਆਹ 11 ਜਨਵਰੀ 2023 ਨੂੰ ਅਲੀਸ਼ਾ ਭਗਤ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਸਹਿਮਤੀ ਜਤਾਈ ਸੀ ਕਿ ਵਿਆਹ ਤੋਂ ਬਾਅਦ ਅਲੀਸ਼ਾ ਸਟੱਡੀ ਵੀਜ਼ਾ 'ਤੇ ਯੂਕੇ ਜਾਵੇਗੀ ਅਤੇ ਜੋ ਵੀ ਪੈਸਾ ਖਰਚ ਹੋਵੇਗਾ ਦੋਵੇਂ ਪਰਿਵਾਰ ਅੱਧਾ-ਅੱਧਾ ਦੇਣਗੇ।

ਯੂਕੇ ਪਹੁੰਚਣ ਤੋਂ ਬਾਅਦ ਅਲੀਸ਼ਾ ਆਪਣੇ ਪਤੀ ਭਾਨੂ ਵਰਮਾ ਨੂੰ ਸਪਾਊਸ ਵੀਜ਼ਾ 'ਤੇ ਯੂਕੇ ਬੁਲਾਏਗੀ। ਇਸ 'ਤੇ ਉਨ੍ਹਾਂ ਨੇ 14-15 ਲੱਖ ਰੁਪਏ ਖਰਚ ਕੀਤੇ ਅਤੇ ਅਲੀਸ਼ਾ ਭਗਤ ਨੂੰ ਯੂਕੇ ਭੇਜ ਦਿੱਤਾ। ਯੂਕੇ ਪਹੁੰਚਣ ਤੋਂ ਬਾਅਦ ਅਲੀਸ਼ਾ ਨੇ ਆਪਣੀ ਮਾਂ ਆਸ਼ਾ ਰਾਣੀ ਅਤੇ ਪਿਤਾ ਇੰਦਰਜੀਤ ਭਗਤ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਸਪਾਊਸ ਵੀਜ਼ਾ ਨਾ ਲਗਾ ਕੇ ਧੋਖਾਧੜੀ ਕੀਤੀ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਹੈ।





Comments