ਸੜਕ 'ਤੇ ਨਸ਼ੇ 'ਚ ਝੂਮਦੀ ਨਜ਼ਰ ਆਈ ਲੜਕੀ, ਸੋਸ਼ਲ ਮੀਡੀਆ 'ਤੇ VIDEO ਵਾਇਰਲ
- bhagattanya93
- Dec 9, 2023
- 1 min read
09/12/2023
ਜੰਡਿਆਲਾ ਇਲਾਕੇ 'ਚ ਨਸ਼ੇ ਦੀ ਹਾਲਤ 'ਚ ਘੁੰਮਦੀ ਇਕ ਲੜਕੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਦੀ ਕਾਰਜਸ਼ੈਲੀ ਫਿਰ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਵਾਇਰਲ ਵੀਡੀਓ 'ਚ ਲੜਕੀ ਨਸ਼ੇ ਦੀ ਹਾਲਤ 'ਚ ਝੂਮਦੀ ਨਜ਼ਰ ਆ ਰਹੀ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਸ ਨੂੰ ਵਾਇਰਲ ਕਰ ਕੇ ਇਲਾਕੇ 'ਚ ਵੱਧ ਰਹੇ ਨਸ਼ੇ ਦੀ ਸਥਿਤੀ ਬਾਰੇ ਵੀ ਗੱਲ ਕੀਤੀ ਹੈ। ਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਲੜਕੀ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੋਹਕਮਪੁਰਾ ਇਲਾਕੇ 'ਚ ਵੀ ਦੋ ਨਸ਼ੇ ਦੀ ਹਾਲਤ 'ਚ ਧੁੱਤ ਲੋਕਾਂ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ। https://twitter.com/i/status/1733362083775807610






Comments