google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸੜਕ ਹਾਦਸੇ ’ਚ ਗੁਰਦਾਸਪੁਰ ਦੇ ਨੌਜਵਾਨ ਦੀ ਮੌ+ਤ, ਇਕ ਦੀ ਹਾਲਤ ਗੰਭੀਰ

  • Dec 14, 2023
  • 1 min read

14/12/2023

ਵੀਰਵਾਰ ਦੀ ਸਵੇਰ ਧੁੰਦ ਦੌਰਾਨ ਪਿੰਡ ਸੱਕਰੀ ਤੋਂ ਸਾਹਪੁਰ ਗੁਰਾਇਆ ਨੂੰ ਜਾਣ ਵਾਲੀ ਸੜਕ ’ਤੇ ਵਾਪਰੇ ਦਰਦਨਾਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਸਰੇ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਵੀਰਵਾਰ ਨੂੰ ਧੁੰਦ ਦੌਰਾਨ ਪਿੰਡ ਸੱਕਰੀ ਦੇ ਨੌਜਵਾਨ ਲੱਭੂ ਮਸੀਹ (17) ਤੇ ਰੋਹਿਤ ਮਸੀਹ 15 ਸਾਲ ਦੇ ਕਰੀਬ ਦੋਵੇਂ ਜੋ ਚਾਚੇ ਤਾਏ ਦੇ ਪੁੱਤ ਦੱਸੇ ਜਾ ਰਹੇ ਹਨ ਮੋਟਰਸਾਈਕਲ ਰਾਹੀਂ ਆਪਣੇ ਪਿੰਡ ਸੱਕਰੀ ਆ ਰਹੇ ਸਨ ਕਿ ਧੁੰਦ ਦੌਰਾਨ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਗਏ। ਜਿਨਾਂ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਵੀ ਇਲਾਜ ਲਈ ਲਿਜਾਇਆ ਗਿਆ ਗੰਭੀਰ ਫੱਟੜ ਹੋਏ ਲੱਭੂ ਦੀ ਮੌਤ ਹੋ ਗਈ ਜਦ ਕਿ ਉਸ ਦੇ ਦੂਸਰੇ ਸਾਥੀ ਰੋਹਤ ਮਸੀਹ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।

ਇਸ ਸਬੰਧੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਸੜਕ ਦੇ ਕਿਨਾਰੇ ਨਾ ਹੋਣਾ ਅਤੇ ਸੰਘਣੀ ਧੁੰਦ ਹਾਦਸੇ ਦਾ ਕਾਰਨ ਬਣਿਆ ਹੈ।

Comments


Logo-LudhianaPlusColorChange_edited.png
bottom of page