ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੋ ਦੋਸਤਾਂ ਦੀ ਮੌਤ, ਕੰਮ ਤੋਂ ਪਰਤ ਰਹੇ ਸੀ ਘਰ
- Dec 23, 2023
- 1 min read
23/12/2023
ਬੀਤੀ ਦੇਰ ਰਾਤ ਨਾਭਾ ਵਿਖੇ ਸਤਸੰਗ ਰੋਡ ’ਤੇ ਸੜਕ ਹਾਦਸੇ ’ਚ ਮੋਟਰਸਾਈਕਲ ’ਤੇ ਸਵਾਰ ਦੋ ਦੋਸਤਾਂ ਦੀ ਮੌਤ ਹੋ ਗਈ। ਦੋਵੇਂ ਮ੍ਰਿਤਕ ਰਾਤ ਨੂੰ ਫੈਕਟਰੀ ’ਚੋਂ ਕੰਮ ਕਰ ਕੇ ਵਾਪਸ ਆਪਣੇ ਘਰ ਪਰਤ ਰਹੇ ਸਨ ਤਾਂ ਘਰ ਤੋਂ ਸਿਰਫ਼ ਅੱਧਾ ਕਿਲੋਮੀਟਰ ਦੂਰੀ ’ਤੇ ਇਹ ਹਾਦਸਾ ਵਾਪਰਿਆ। ਮ੍ਰਿਤਕ ਸੰਜੇ ਕੁਮਾਰ (25) ਜੋ ਕਿ ਪਿੰਡ ਰੋਹਟੀ ਛੰਨਾ ਦਾ ਰਹਿਣ ਵਾਲਾ ਸੀ। ਜਿਸ ਦੇ ਵਿਆਹ ਨੂੰ ਅਜੇ ਕਰੀਬ 20 ਹੀ ਦਿਨ ਹੋਏ ਸਨ। ਦੂਸਰੇ ਨੌਜਵਾਨ ਦਾ ਨਾਮ ਨਰਿੰਦਰ ਸਿੰਘ (23) ਸੀ ਜੋ ਕਿ ਪਿੰਡ ਰੋਹਟਾ ਦਾ ਰਹਿਣ ਵਾਲਾ ਸੀ। ਜਿਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਣਪਛਾਤੇ ਵਾਹਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਦੋਵੇਂ ਦੋਸਤ ਪਿਛਲੇ ਲੰਬੇ ਸਮੇਂ ਤੋਂ ਭਵਾਨੀਗੜ੍ਹ ਦੇ ਨਜ਼ਦੀਕ ਫੈਕਟਰੀ ਵਿਚ ਕੰਮ ਕਰਦੇ ਸਨ, ਪਰ ਇਨ੍ਹਾਂ ਨੂੰ ਨਹੀਂ ਸੀ ਪਤਾ ਕਿ ਘਰ ਤੋਂ ਮਹਿਜ਼ ਅੱਧਾ ਕਿਲੋਮੀਟਰ ਦੂਰੀ ’ਤੇ ਹੀ ਇਹ ਸੜਕ ਹਾਦਸੇ ਵਿਚ ਆਪਣੀ ਜਾਨ ਗੁਆ ਦੇਣਗੇ। ਮ੍ਰਿਤਕ ਸੰਜੇ ਕੁਮਾਰ ਨੇ ਰਾਤ ਨੂੰ ਆਪਣੇ ਸਾਲੇ ਨੂੰ ਫਲਾਈਟ ਚੜ੍ਹਾਉਣ ਲਈ ਦਿੱਲੀ ਰਵਾਨਾ ਹੋਣਾ ਸੀ ਪਰ ਸਾਰੇ ਹੀ ਕਾਰਜ ਧਰੇ ਧਰਾਏ ਰਹਿ ਗਏ। ਇਸ ਮੌਕੇ ਰੋਹਟੀ ਪੁਲ ਚੌਕੀ ਦੇ ਇੰਚਾਰਜ ਜੈਦੀਪ ਸ਼ਰਮਾ ਨੇ ਦੱਸਿਆ ਕਿ ਜੋ ਬੀਤੀ ਰਾਤ ਸੜਕ ਹਾਦਸਾ ਵਾਪਰਿਆ ਹੈ। ਉਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਇਹ ਦੋਵੇਂ ਨੌਜਵਾਨ ਫੈਕਟਰੀ ਤੋਂ ਘਰ ਵਾਪਸ ਪਰਤ ਰਹੇ ਸਨ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਦੀ ਭਾਲ ਆਰੰਭ ਦਿੱਤੀ ਹੈ।






Comments