ਹਾਈਵੇਅ 'ਤੇ ਖੜੇ ਟਰੱਕ ਨਾਲ ਐਕਟੀਵਾ ਦੀ ਭਿਆਨਕ ਟੱ*ਕਰ, ਮੌਕੇ 'ਤੇ ਹੋਈ ਚਾਲਕ ਦੀ ਮੌ*ਤ
- bhagattanya93
- 18 hours ago
- 1 min read
17/07/2025

ਲਾਂਬੜਾ ਤੋਂ ਜਲੰਧਰ ਹਾਈਵੇਅ 'ਤੇ ਸੜਕ ਕਿਨਾਰੇ ਖੜੇ ਟਰੱਕ ਨਾਲ ਐਕਟੀਵਾ ਦੇ ਟਕਰਾਉਣ ਨਾਲ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਦੌਰਾਨ ਗੰਭੀਰ ਜ਼ਖਮੀ ਹੋਏ ਐਕਟੀਵਾ ਸਵਾਰ ਬਜ਼ੁਰਗ ਨੂੰ ਆਸ ਪਾਸ ਇਕੱਠੇ ਹੋਏ ਲੋਕਾਂ ਵੱਲੋਂ ਨੇੜੇ ਨਿੱਜੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ, ਜਿੱਥੇ ਕੁਝ ਹੀ ਸਮੇਂ ਬਾਅਦ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਮ੍ਰਿਤਕ ਦੀ ਪਛਾਣ ਹੰਸਰਾਜ(59) ਵਾਸੀ ਪਿੰਡ ਭਗਵਾਨਪੁਰ ਤਾਜਪੁਰ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਭਗਵਾਨਪੁਰ ਤਾਜਪੁਰ ਦੇ ਸਰਪੰਚ ਵਰਿੰਦਰ ਕੁਮਾਰ ਬੱਬੂ ਨੇ ਦੱਸਿਆ ਕਿ ਮ੍ਰਿਤਕ ਹੰਸਰਾਜ ਪਿੰਡ ਭਗਵਾਨਪੁਰ ਤਾਜਪੁਰ ਦੇ ਰਹਿਣ ਵਾਲੇ ਹਨ, ਜੋ ਕਿ ਸਕਿਉਰਟੀ ਗਾਰਡ ਦਾ ਕੰਮ ਕਰਦੇ ਹਨ। ਕਰੀਬ 12 ਵਜੇ ਐਕਟੀਵਾ 'ਤੇ ਸਵਾਰ ਹੋ ਕੇ ਸਕੂਲ ਤੋਂ ਛੁੱਟੀ ਟਾਈਮ ਬੱਚਿਆਂ ਨੂੰ ਘਰ ਵਾਪਸ ਲੈ ਜਾ ਰਹੇ ਸਨ ਕਿ ਰਾਸਤੇ ਵਿੱਚ ਹਾਈਵੇਅ 'ਤੇ ਖੜੇ ਵੱਡੇ ਟਰੱਕ ਨਾਲ ਟੱਕਰ ਹੋ ਗਈ। ਇਸ ਦੌਰਾਨ ਉਨ੍ਹਾਂ ਦੇ ਸਿਰ 'ਚ ਸੱਟ ਲੱਗ ਗਈ ਅਤੇ ਨਾਲ ਸਵਾਰ ਛੋਟੇ ਛੋਟੇ ਬੱਚੇ ਜੋ ਕਿ ਬੁਰੀ ਤਰ੍ਹਾਂ ਸਹਿਮ ਗਏ। ਉਨ੍ਹਾਂ ਦੱਸਿਆ ਕਿ ਹਾਈਵੇਅ 'ਤੇ ਬਿਨਾਂ ਪਾਰਕਿੰਗ ਤੋਂ ਵੱਡੇ ਟਿੱਪਰਾਂ ਅਤੇ ਟਰਾਲਿਆਂ ਦਾ ਖੜਾ ਹੋਣਾ ਲੋਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਦੱਸਿਆ ਪਿੰਡ ਭਗਵਾਨਪੁਰ ਹਾਈਵੇਅ 'ਤੇ ਗਲੀ ਨੰਬਰ 2 ਅੱਗੇ ਵੀ ਐਤਵਾਰ ਨੂੰ ਭਾਰੀ ਗਿਣਤੀ ਦੇ ਵਿੱਚ ਬਿਨਾਂ ਪਾਰਕਿੰਗ ਤੋਂ ਹਾਈਵੇਅ 'ਤੇ ਬੱਸਾਂ, ਟਰੱਕ ਅਤੇ ਟਰੈਕਟਰ ਖੜੇ ਕੀਤੇ ਹੁੰਦੇ ਹਨ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਸ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਜੋ ਕਿ ਮੌਤ ਨੂੰ ਸੱਦਾ ਦੇ ਰਹੇ ਹਨ।

ਜਾਣਕਾਰੀ ਦਿੰਦੇ ਥਾਣਾ ਮੁਖੀ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ ਪੁਲਿਸ ਮੁਲਾਜ਼ਮਾਂ ਵੱਲੋਂ ਦੋਨੋਂ ਵਹਾਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Comments