ਹਾਈਵੇ 'ਤੇ ਭਿਆਨਕ ਹਾਦਸਾ, ਗਲਤ ਸਾਈਡ ਤੋਂ ਆਈ ਗੱਡੀ ਨੇ ਕਾਰ ਨੂੰ ਮਾਰੀ ਟੱਕਰ, 5 ਲੋਕ ਜ਼ਖ+ਮੀ
- Dec 23, 2024
- 2 min read
23/12/2024

ਸੋਮਵਾਰ ਨੂੰ ਰੁਕ-ਰੁਕ ਕੇ ਪਏ ਮੀਂਹ ਕਾਰਨ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਬਠਿੰਡਾ ਤੋਂ ਭੁੱਚੋ ਮੰਡੀ ਵੱਲ ਜਾ ਰਹੀ ਤੇਜ਼ ਰਫਤਾਰ ਕਾਰ ਦੀ ਦੂਜੇ ਪਾਸੇ ਤੋਂ ਬਠਿੰਡਾ ਵੱਲ ਆ ਰਹੀ ਆਲਟੋ ਕਾਰ ਨਾਲ ਟੱਕਰ ਹੋ ਗਈ। ਜਿਸ ਕਾਰਨ ਆਲਟੋ ਕਾਰ ਪੁਲ ਦੀ ਗਰਿੱਲ ਨਾਲ ਟਕਰਾ ਗਈ ਅਤੇ ਈਕੋ ਕਾਰ ਸੜਕ ਦੇ ਵਿਚਕਾਰ ਜਾ ਕੇ ਰੁਕ ਗਈ।
ਇਸ ਹਾਦਸੇ 'ਚ ਆਲਟੋ ਸਵਾਰ ਯੋਗਰਾਜ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ ਈਕੋ ਕਾਰ 'ਚ ਸਵਾਰ ਚਾਰ ਵਿਅਕਤੀਆਂ ਨੂੰ ਵੀ ਜ਼ਖਮੀ ਹਾਲਤ 'ਚ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ। ਮੌਕੇ 'ਤੇ ਪਹੁੰਚੀ ਐੱਸਐੱਸਐੱਫ ਦੀ ਟੀਮ ਨੇ ਦੋਵੇਂ ਕਾਰਾਂ ਨੂੰ ਪਾਸੇ ਕਰਕੇ ਰਸਤਾ ਖੋਲ੍ਹਿਆ। ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਯੋਗਰਾਜ ਸਿੰਘ ਯੂਪੀ ਨੰਬਰ ਵਾਲੀ ਆਲਟੋ ਕਾਰ 'ਚ ਸਵਾਰ ਸੀ, ਜੋ ਉਕਤ ਨੈਸ਼ਨਲ ਹਾਈਵੇ 'ਤੇ ਭੁੱਚੋ ਤੋਂ ਬਠਿੰਡਾ ਵੱਲ ਆ ਰਹੀ ਸੀ। ਇਸ ਦੌਰਾਨ ਬਠਿੰਡਾ ਤੋਂ ਭੁੱਚੋ ਜਾ ਰਹੀ ਈਕੋ ਕਾਰ ਨੇ ਦੂਜੇ ਪਾਸੇ ਤੋਂ ਫੁੱਟਪਾਥ ਪਾਰ ਕਰਦਿਆਂ ਆਲਟੋ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਆਲਟੋ ਕਾਰ ਪੁਲ ਦੀ ਗਰਿੱਲ ਨਾਲ ਟਕਰਾ ਗਈ। ਲੋਕਾਂ ਨੇ ਦੱਸਿਆ ਕਿ ਜੇਕਰ ਗਰਿੱਲ ਨਾ ਲਗਾਈ ਗਈ ਹੁੰਦੀ ਤਾਂ ਆਲਟੋ ਕਾਰ ਪੁਲ ਦੇ ਹੇਠਾਂ ਡਿੱਗ ਸਕਦੀ ਸੀ। ਜਿਸ ਕਾਰਨ ਜਾਨੀ ਨੁਕਸਾਨ ਹੋ ਸਕਦਾ ਹੈ। ਲੋਕਾਂ ਨੇ ਦੱਸਿਆ ਕਿ ਆਲਟੋ ਕਾਰ ਸਵਾਰ ਦੀ ਪਛਾਣ ਯੋਗਰਾਜ ਸਿੰਘ ਵਜੋਂ ਹੋਈ ਹੈ, ਜੋ ਭੁੱਚੋ ਤੋਂ ਬਠਿੰਡਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਈਕੋ ਕਾਰ ਵਿਚ ਸਵਾਰ ਚਾਰ ਵਿਅਕਤੀਆਂ ਦੇ ਵੀ ਸੱਟਾਂ ਲੱਗੀਆਂ ਹਨ।
ਲੋਕਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮੌਕੇ 'ਤੇ ਪਹੁੰਚੇ ਐੱਸਐੱਸਐੱਫ ਟੀਮ ਦੇ ਮੈਂਬਰ ਚਰਨਜੀਤ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਜ਼ਖ਼ਮੀ ਹੋਏ ਆਲਟੋ ਸਵਾਰ ਯੋਗਰਾਜ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ ਈਕੋ ਕਾਰ 'ਚ ਸਵਾਰ ਚਾਰੇ ਵਿਅਕਤੀ ਨਜ਼ਦੀਕੀ ਹਸਪਤਾਲ 'ਚ ਜ਼ੇਰੇ ਇਲਾਜ ਹਨ। ਉਸ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਈਕੋ ਕਾਰ 'ਚ ਸਵਾਰ ਲੋਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।





Comments