ਹੋ ਜਾਓ ਸਾਵਧਾਨ ! 4 ਜਨਵਰੀ ਤੋਂ ਆਉਣ ਵਾਲੀ ਹੈ ਵੱਡੀ 'ਆਫਤ'; ਈਰਾਨ 'ਚ ਪੱਛਮੀ ਗੜਬੜੀ ਐਕਟਿਵ
- Ludhiana Plus
- Jan 2
- 2 min read
02/01/2025

ਇਸ ਸਮੇਂ ਦਿੱਲੀ ਸਮੇਤ ਪੂਰਾ ਉੱਤਰ ਭਾਰਤ ਧੁੰਦ ਦੀ ਲਪੇਟ 'ਚ ਹੈ। ਇਕ ਪਾਸੇ ਪਹਾੜਾਂ 'ਚ ਭਾਰੀ ਬਰਫਬਾਰੀ ਹੋ ਰਹੀ ਹੈ, ਜਦਕਿ ਦੂਜੇ ਪਾਸੇ ਮੈਦਾਨੀ ਇਲਾਕਿਆਂ 'ਚ ਠੰਢ ਵਧ ਗਈ ਹੈ। ਮੰਗਲਵਾਰ ਨੂੰ ਦਿੱਲੀ-ਐੱਨਸੀਆਰ ਦੇ ਜ਼ਿਆਦਾਤਰ ਹਿੱਸਿਆਂ 'ਚ ਸੰਘਣੀ ਧੁੰਦ ਦੇਖਣ ਨੂੰ ਮਿਲੀ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਠੰਢ ਹੋਰ ਵਧ ਸਕਦੀ ਹੈ। ਜਨਵਰੀ 'ਚ ਸੀਤ ਲਹਿਰ ਦੀ ਵੀ ਸੰਭਾਵਨਾ ਹੈ। ਦਿੱਲੀ ਹੀ ਨਹੀਂ ਪੰਜਾਬ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਸਮੇਤ ਕਈ ਸੂਬਿਆਂ 'ਚ ਠੰਢ ਕਾਰਨ ਲੋਕਾਂ ਦੀ ਹਾਲਤ ਖਰਾਬ ਹੋ ਰਹੀ ਹੈ। ਮੌਸਮ ਵਿਗਿਆਨੀ ਸੋਮਾ ਸੇਨ ਰਾਏ ਮੁਤਾਬਕ ਜੰਮੂ-ਕਸ਼ਮੀਰ ਨਾਲ ਲੱਗਦੇ ਪਾਕਿਸਤਾਨ 'ਚ ਪੱਛਮੀ ਗੜਬੜੀ ਹੈ, ਜਿਸ ਕਾਰਨ ਅਗਲੇ ਦੋ ਦਿਨਾਂ ਤੱਕ ਪੱਛਮੀ ਹਿਮਾਲੀਅਨ ਖੇਤਰ 'ਚ ਭਾਰੀ ਬਰਫਬਾਰੀ ਹੋ ਸਕਦੀ ਹੈ।
ਉਨ੍ਹਾਂ ਕਿਹਾ, 'ਅਸੀਂ ਈਰਾਨ ਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਪੱਛਮੀ ਗੜਬੜੀ 'ਤੇ ਵੀ ਨਜ਼ਰ ਰੱਖ ਰਹੇ ਹਾਂ। ਜਿਵੇਂ ਹੀ ਇਹ ਪੂਰਬ ਵੱਲ ਵਧਦਾ ਹੈ, ਪੱਛਮੀ ਹਿਮਾਲੀਅਨ ਖੇਤਰ ਦੇ ਤਾਪਮਾਨ ਵਿੱਚ ਮਾਮੂਲੀ ਵਾਧਾ ਹੋ ਸਕਦਾ ਹੈ। ਪਰ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਵਿੱਚ ਬਿਜਲੀ ਦੇ ਨਾਲ-ਨਾਲ ਭਾਰੀ ਮੀਂਹ ਜਾਂ ਬਰਫ਼ਬਾਰੀ ਹੋ ਸਕਦੀ ਹੈ।
4 ਤੇ 5 ਜਨਵਰੀ ਦੇ ਆਸ-ਪਾਸ ਪੰਜਾਬ ਤੇ ਹਰਿਆਣਾ ਵਿੱਚ ਥੋੜਾ-ਬਹੁਤ ਮੀਂਹ ਪੈ ਸਕਦਾ ਹੈ। ਪੱਛਮੀ ਗੜਬੜੀ ਦੇ ਨਾਲ-ਨਾਲ ਪੂਰਬੀ ਹਵਾ ਵੀ ਚੱਲੇਗੀ, ਜਿਸ ਕਾਰਨ ਅਗਲੇ 4-5 ਦਿਨਾਂ 'ਚ ਮੈਦਾਨੀ ਇਲਾਕਿਆਂ 'ਚ ਤਾਪਮਾਨ 'ਚ ਮਾਮੂਲੀ ਵਾਧਾ ਦੇਖਿਆ ਜਾ ਸਕਦਾ ਹੈ। ਪਰ ਕੁਝ ਹਿੱਸਿਆਂ ਵਿੱਚ ਧੁੰਦ ਜਾਰੀ ਰਹਿ ਸਕਦੀ ਹੈ।
ਪਹਾੜਾਂ 'ਤੇ ਬਰਫਬਾਰੀ
ਮੈਦਾਨੀ ਇਲਾਕਿਆਂ 'ਚ ਠੰਢੀ ਹਵਾ ਕਾਰਨ ਲੋਕ ਕੰਬ ਰਹੇ ਹਨ, ਜਦਕਿ ਪਹਾੜਾਂ 'ਚ ਭਾਰੀ ਬਰਫਬਾਰੀ ਹੋ ਰਹੀ ਹੈ। ਜੰਮੂ-ਕਸ਼ਮੀਰ ਦੇ ਡੋਡਾ 'ਚ ਤਾਪਮਾਨ ਇੰਨਾ ਘੱਟ ਗਿਆ ਕਿ ਝਰਨਾ ਹੀ ਜੰਮ ਗਿਆ। ਜਦੋਂ ਕਿ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਦੇ ਤਾਬੋ ਪਿੰਡ ਵਿੱਚ ਤਾਪਮਾਨ -16.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਭੋਪਾਲ 'ਚ ਵੀ ਸੰਘਣੀ ਧੁੰਦ ਦੇਖਣ ਨੂੰ ਮਿਲੀ।ਹਰਿਆਣਾ ਦੇ 13 ਜ਼ਿਲ੍ਹਿਆਂ ਵਿੱਚ ਕੋਲਡ ਵੇਵ ਅਲਰਟ ਵੀ ਜਾਰੀ ਕੀਤਾ ਗਿਆ ਹੈ।
Comentários