ਹੋਟਲ ਦੀ ਪਾਰਕਿੰਗ 'ਚ ਚੱਲੀਆਂ ਗੋ+ਲ਼ੀਆਂ, ਜਨਮਦਿਨ ਪਾਰਟੀ 'ਚ ਸ਼ਾਮਲ ਹੋਣ ਆਏ ਇਕ ਲੜਕੀ ਤੇ ਮਾਮਾ-ਭਾਣਜੇ ਦੀ ਹੱ+ਤਿ+ਆ
- Dec 23, 2024
- 1 min read
Updated: Dec 24, 2024
23/12/2024

ਸੋਮਵਾਰ ਤੜਕੇ 3 ਵਜੇ ਪੰਚਕੂਲਾ ਦੇ ਪਿੰਜੌਰ ਇਲਾਕੇ 'ਚ ਮੌਜੂਦ ਇਕ ਹੋਟਲ ਦੀ ਪਾਰਕਿੰਗ 'ਚ ਤਾਬੜਤੋੜ ਫਾਇਰਿੰਗ ਨਾਲ ਦਿੱਲੀ ਦੇ ਦੋ ਨੌਜਵਾਨਾਂ ਤੇ ਹਿਸਾਰ ਕੈਂਟ ਦੀ ਇਕ ਲੜਕੀ ਦੀ ਹੱਤਿਆ ਹੋ ਗਈ। ਇਹ ਸਾਰੇ ਨਵੀਂ ਸਕਾਰਪਿਓ ਗੱਡੀ 'ਚ ਬੈਠੇ ਸਨ। ਹੱਤਿਆ ਦੌਰਾਨ ਲਗਭਗ 15-16 ਗੋਲੀਆਂ ਚਲਾਈਆਂ ਗਈਆਂ। ਮਰਨ ਵਾਲਿਆਂ ਦੀ ਉਮਰ 20 ਤੋਂ 25 ਸਾਲ ਦੇ ਦਰਮਿਆਨ ਹੈ।ਇਹ ਸਾਰੇ ਪਿੰਜੌਰ-ਮੋਰਨੀ ਰੋਡ ਸਥਿਤ ਇਕ ਹੋਟਲ 'ਚ ਹੋਈ ਜਨਮਦਿਨ ਦੀ ਪਾਰਟੀ 'ਚ ਸ਼ਾਮਲ ਹੋਣ ਆਏ ਸਨ। ਪੁਲਿਸ ਮੁਤਾਬਿਕ ਮਰਨ ਵਾਲੇ ਦੋ ਲੜਕੇ ਮਾਮਾ-ਭਾਣਜੇ ਸਨ, ਜਿਨ੍ਹਾਂ ਵਿਚੋਂ ਇੱਕ ਉੱਤੇ ਪਹਿਲਾਂ ਹੀ ਕਈ ਕੇਸ ਦਰਜ ਹਨ। ਪੁਲਿਸ ਇਸ ਮਾਮਲੇ ਨੂੰ ਗੈਂਗਵਾਰ ਨਾਲ ਜੋੜ ਕੇ ਦੇਖ ਰਹੀ ਹੈ।
ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਦੇ ਰਿਹਾਇਸ਼ੀ ਰੋਹਿਤ ਭਾਰਦਵਾਜ ਨੇ ਆਪਣੀ ਜਨਮਦਿਨ ਦੀ ਪਾਰਟੀ ਪੰਚਕੂਲਾ ਦੇ ਪਿੰਜੌਰ ਸਥਿਤ ਹੋਟਲ 'ਸਲਤਨਤ' 'ਚ ਰੱਖੀ ਸੀ। ਇਸ ਪਾਰਟੀ ਵਿਚ ਉਸ ਨੇ 8-10 ਲੜਕੇ ਅਤੇ ਲੜਕੀਆਂ ਨੂੰ ਸੱਦਾ ਦਿੱਤਾ ਸੀ।ਇਸ ਦੌਰਾਨ ਇਹ ਸਭ ਪਾਰਕਿੰਗ 'ਚ ਸਕਾਰਪਿਓ ਵਿਚ ਬੈਠੇ ਸਨ। ਇਸ ਦੌਰਾਨ ਇਕ ਇਟਿਓਸ ਕਾਰ 'ਚ ਹਮਲਾਵਰ ਆਏ ਤੇ ਗੋਲ਼ੀਆਂ ਚਲਾਉਣ ਲੱਗ ਪਏ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ, ਹੋਟਲ ਮੈਨੇਜਰ ਤੇ ਸਟਾਫ਼ ਮੌਕੇ ਤੋਂ ਗ਼ਾਇਬ ਸਨ। ਪੁਲਿਸ ਨੇ ਹੋਟਲ ਦੇ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕਰਦੇ ਹੋਏ ਮੈਨੇਜਰ ਤੇ ਸਟਾਫ਼ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਿਕ ਵਿਕੀ ਹਮਲਾਵਰਾਂ ਦਾ ਟਾਰਗੈਟ ਸੀ। ਵਿਕੀ ਉੱਤੇ ਪਹਿਲਾਂ ਹੀ ਕਈ ਮਾਮਲੇ ਦਰਜ ਹਨ। ਪੁਲਿਸ ਨੇ ਅਣਪਛਾਤੇ ਹਮਲਾਵਰਾਂ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਸਰਚ ਓਪਰੇਸ਼ਨ ਸ਼ੁਰੂ ਕਰ ਦਿੱਤਾ ਹੈ।





Comments