google-site-verification=ILda1dC6H-W6AIvmbNGGfu4HX55pqigU6f5bwsHOTeM
top of page

ਹੋਟਲ ਕਾਰੋਬਾਰੀ ਦੀ 7 ਮਹੀਨੇ ਦੀ ਬੱਚੀ ਸ਼ੱਕੀ ਹਾਲਾਤ 'ਚ ਘਰੋਂ ਗਾਇਬ, 12 ਘੰਟਿਆਂ ਬਾਅਦ ਇਸ ਹਾਲਾਤ 'ਚ ਮਿਲੀ

  • bhagattanya93
  • 24 hours ago
  • 2 min read

17/07/2025

ਮਹਾਨਗਰ ਦੇ ਨਿਊ ਕਰਤਾਰ ਨਗਰ ਇਲਾਕੇ ਵਿੱਚ ਰਹਿਣ ਵਾਲੇ ਹੋਟਲ ਕਾਰੋਬਾਰੀ ਦੀ ਕਰੀਬ 7 ਮਹੀਨੇ ਦੀ ਲੜਕੀ ਘਰੋਂ ਹੀ ਸ਼ੱਕੀ ਹਾਲਾਤ ਵਿੱਚ ਗਾਇਬ ਹੋ ਗਈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਬੱਚੀ ਨੂੰ ਕਮਰੇ ਵਿੱਚ ਦਾਖਲ ਹੋ ਕੇ ਕੋਈ ਚੁੱਕ ਕੇ ਲੈ ਗਿਆ। ਘਰੋਂ ਬੱਚੀ ਦੇ ਗਾਇਬ ਹੋਣ ਦਾ ਪਤਾ ਲੱਗਾ ਜਦ ਕਰੀਬ 3:30 ਵਜੇ ਮਾਂ ਦੀ ਅੱਖ ਖੁੱਲੀ ਅਤੇ ਉਸ ਨੇ ਬਿਸਤਰਾ ਖਾਲੀ ਵੇਖ ਕੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਸੱਦਿਆ ਅਤੇ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਮਾਡਲ ਟਾਊਨ ਪੁਲਿਸ ਨੇ ਮੌਕੇ ਤੇ ਪੁੱਜ ਕੇ ਇਲਾਕੇ ਦੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਅਤੇ ਗਾਇਬ ਹੋਈ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


ਜਾਣਕਾਰੀ ਮੁਤਾਬਕ ਬੱਚੀ ਦੇਰ ਰਾਤ ਕਰੀਬ 12 ਵਜੇ ਤੋਂ ਬਾਅਦ ਗਾਇਬ ਹੋਈ ਕਿਉਂਕਿ 12 ਵਜੇ ਤੱਕ ਮੀਤ ਕੌਰ ਜਾਗ ਰਹੀ ਸੀ। ਉਹ ਆਪਣੇ ਬੱਚਿਆਂ ਨਾਲ ਸੌ ਗਈ ਅਤੇ ਤੜਕੇ ਕਰੀਬ ਤਿੰਨ ਵਜੇ ਉਸ ਦੀ ਵੱਡੀ ਬੇਟੀ ਪੀਹੂ ਅਚਾਨਕ ਬੈਡ ਤੋਂ ਹੇਠਾਂ ਡਿੱਗੀ ਅਤੇ ਰੋਣ ਲੱਗੀ। ਪੀਹੂ ਦੇ ਰੋਣ ਦੀ ਆਵਾਜ਼ ਸੁਣ ਕੇ ਮੀਤ ਕੌਰ ਜਾਗੀ ਤਾਂ ਵੇਖਿਆ ਕੀ ਉਸ ਨਾਲ ਸੁੱਤੀ ਸਭ ਤੋਂ ਛੋਟੀ ਸੱਤ ਮਹੀਨੇ ਦੀ ਬੇਟੀ ਦੀਵਿਆਂਸ਼ੀ ਬੈਡ ਤੇ ਮੌਜੂਦ ਨਹੀਂ ਸੀ। ਬੱਚੀ ਨੂੰ ਡੈਡ ਤੋਂ ਲਾਪਤਾ ਵੇਖ ਉਸਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਰੌਲਾ ਪਾ ਕੇ ਸੱਦਿਆ ਅਤੇ ਸਾਰੇ ਪਰਿਵਾਰ ਨੇ ਘਰ ਵਿੱਚ ਸੱਤ ਮਹੀਨੇ ਦੀ ਬੱਚੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਕਾਫੀ ਲੱਭਣ ਦੇ ਬਾਵਜੂਦ ਕੁਝ ਪਤਾ ਨਾ ਲੱਗਾ ਤਾਂ ਮੀਤ ਕੌਰ ਨੇ ਆਪਣੇ ਪਤੀ ਹੋਟਲ ਕਾਰੋਬਾਰੀ ਗੁਰਪ੍ਰੀਤ ਨੋ ਫੋਨ ਰਾਹੀਂ ਇਸਦੀ ਜਾਣਕਾਰੀ ਦਿੱਤੀ।


ਕੰਮ ਨਾਲ ਬਾਹਰ ਗਿਆ ਸੀ ਹੋਟਲ ਕਾਰੋਬਾਰੀ ਪਿਤਾ

ਗਾਇਬ ਹੋਈ ਬੱਚੀ ਦੀ ਮਾਂ ਮੀਤ ਕੌਰ ਮੁਤਾਬਕ ਉਸਦੀਆਂ ਤਿੰਨ ਬੇਟੀਆਂ ਹਨ ਅਤੇ ਉਸਤਾ ਪਤੀ ਹੋਟਲ ਕਾਰੋਬਾਰੀ ਹੈ। ਪਤੀ ਗੁਰਪ੍ਰੀਤ ਆਪਣੇ ਕਾਰੋਬਾਰੀ ਭਾਈ ਵਾਲ ਨਾਲ ਭਲਕੇ ਦੁਪਹਿਰ ਜੀਰਕਪੁਰ ਹੋਟਲ ਗਿਆ ਹੋਇਆ ਸੀ। ਬੀਤੀ ਦੇਰ ਰਾਤ ਕਰੀਬ 12 ਵਜੇ ਦੇ ਕਰੀਬ ਉਹ ਆਪਣੀਆਂ ਤਿੰਨੋ ਬੇਟੀਆਂ ਨੂੰ ਲੈ ਕੇ ਕਮਰੇ ਵਿੱਚ ਸੌਂ ਗਈ। ਉਹਨਾਂ ਤੋਂ ਇਲਾਵਾ ਘਰ ਵਿੱਚ ਮੀਤ ਦੇ ਸੱਸ ਅਤੇ ਸਹੁਰਾ ਵੀ ਸੁੱਤੇ ਹੋਏ ਸਨ। ਕਰੀਬ ਸਵਾ ਤਿੰਨ ਵਜੇ ਵੱਡੀ ਬੇਟੀ ਪੀਹੂ ਅਚਾਨਕ ਬੈਡ ਤੋਂ ਡਿੱਗਣ ਕਾਰਨ ਰੋਣ ਲੱਗ ਗਈ ਤਾਂ ਪਤਾ ਲੱਗਾ ਕੀ ਛੋਟੀ ਬੇਟੀ ਗਾਇਬ ਹੈ। ਨੀਚ ਕੌਰ ਮੁਤਾਬਕ ਜਦ ਉਹ ਜਾਗੀ ਤਾਂ ਕਮਰੇ ਦਾ ਦਰਵਾਜ਼ਾ ਖੁੱਲਾ ਸੀ ਅਤੇ ਲਾਈਟ ਜਲ ਰਹੀ ਸੀ। ਇਸ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਬੱਚੇ ਦੇ ਪਿਤਾ ਗੁਰਪ੍ਰੀਤ ਲੁਧਿਆਣਾ ਵਾਪਸ ਆਏ ਅਤੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ।

ਸੀਸੀ ਟੀਵੀ ਫੁਟੇਜ ਤੋਂ ਮਿਲੇ ਕੁਝ ਸੁਰਾਗ

ਜਾਣਕਾਰੀ ਮੁਤਾਬਕ ਜਦੋਂ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਤਾਂ ਘਰ ਦੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੁਝ ਸ਼ਕਤੀ ਲੋਕ ਬਾਲਟੀਆਂ ਲੈ ਕੇ ਜਾਂਦੇ ਵਿਖਾਈ ਦਿੱਤੇ। ਬਹਿਰਹਾਲ ਪੁਲਿਸ ਵੱਲੋਂ ਉਕਤ ਮਾਮਲੇ ਦੀ ਕਈ ਗੁਣਾਂ ਤੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਮਾਮਲੇ ਵਿੱਚ ਅਹਿਮ ਖੁਲਾਸੇ ਹੋਣ ਦੀ ਆਸ ਹੈ।


Comments


Logo-LudhianaPlusColorChange_edited.png
bottom of page