ਹੁਣ ਫਲ ਵੀ ਖਾਣਗੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ, ਪੰਜਾਬ ਸਟੇਟ ਮਿਡ-ਡੇ ਮੀਲ ਸੁਸਾਇਟੀ ਨੇ ਜਾਰੀ ਕੀਤਾ ਮੀਨੂ
- bhagattanya93
- Dec 31, 2023
- 2 min read
31/12/2023
ਸੂਬੇ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਬੱਚਿਆ ਨੂੰ ਹੁਣ ਮਿਡ-ਡੇ-ਮੀਲ ’ਚ ਸਬਜ਼ੀ ਰੋਟੀ ਦੇ ਨਾਲ ਨਾਲ ਕੇਲਾ ਵੀ ਖਾਣ ਲਈ ਦਿੱਤਾ ਜਾਵੇਗਾ। ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦੌਰਾਨ ਫਲ ਮੁਹੱੱਈਆ ਕਰਵਾਉਣ ਲਈ ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਵੱਲੋਂ ਸੋਧਿਆ ਹੋਇਆ ਮਿਡ ਡੇ ਮੀਲ ਮੀਨੂ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ (ਸੀ.ਸੈਕੰ. ਅਤੇ ਐਲੀ.ਸਿੱ.) ਨੂੰ ਪੱਤਰ ਜਾਰੀ ਕਰਦਿਆਂ ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਨੇ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ ਕਿ ਜਨਵਰੀ 2024 ਤੋ ਮਾਰਚ 2024 ਤੱਕ ਵਿਦਿਆਰਥੀਆਂ ਨੂੰ ਹਫਤੇ ’ਚ ਇੱਕ ਦਿਨ (ਸੋਮਵਾਰ ਨੂੰ) ਹਰੇਕ ਵਿਦਿਆਰਥੀ ਨੂੰ ਦੁਪਹਿਰ ਦੇ ਖਾਣੇ ਦੇ ਨਾਲ ਨਾਲ ਇੱਕ ਕੇਲਾ ਜ਼ਰੂਰ ਮੁਹੱਈਆ ਕਰਵਾਇਆ ਜਾਵੇ।
ਜਾਰੀ ਪੱਤਰ ਅਨੁਸਾਰ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਡ ਡੇ ਮੀਲ ਸਕੀਮ ਅਧੀਨ ਸੂਬੇ ਦੇ 10 ਜ਼ਿਲ੍ਹਿਆਂ ’ਚ ਪੰਜਾਬ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਸਰਵੇ ਅਨੁਸਾਰ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦੌਰਾਨ ਖਾਣੇ ਦੇ ਨਾਲ ਨਾਲ ਕੋਈ ਫਲ ਦੇਣ ਸਬੰਧੀ ਸੁਝਾਅ ਆਏ ਸਨ, ਜਿਨ੍ਹਾਂ ਤਹਿਤ ਪੰਜਾਬ ਸਰਕਾਰ ਨੇ ਸੈਸਨ 2023-24 ਦੀ ਚੌਥੀ ਤਿਮਾਹੀ ਤਹਿਤ 1 ਜਨਵਰੀ 2024 ਤੋਂ 31 ਮਾਰਚ 2024 ਤੱਕ ਦੇ ਰਹਿੰਦੇ ਸ਼ੈਸ਼ਨ ’ਚ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦੌਰਾਨ ਦੁਪਹਿਰ ਦੇ ਖਾਣੇ ’ਚ ਹਰੇਕ ਸੋਮਵਾਰ ਨੂੰ ਸਬਜ਼ੀ-ਰੋਟੀ ਦੇ ਨਾਲ ਹੀ ਪ੍ਰਤੀ ਵਿਦਿਆਰਥੀ ਇੱਕ ਕੇਲਾ ਵੀ ਖਾਣ ਲਈ ਦਿੱਤਾ ਜਾਵੇਗਾ, ਜਿਸ ਸਬੰਧੀ ਪ੍ਰਤੀ ਕੇਲਾ 5 ਰੁਪਏ ਰਾਸ਼ੀ ਤੈਅ ਕੀਤੀ ਗਈ ਹੈ।
ਹਦਾਇਤਾਂ ਅਨੁਸਾਰ ਮਿਡ-ਡੇ-ਮੀਲ ਦੇ ਮੀਨੂ ’ਚ ਵੀ ਕਈ ਬਦਲਾਅ ਕੀਤੇ ਗਏ ਹਨ, ਜਿਨ੍ਹਾਂ ਤਹਿਤ ਹਫਤੇ ਦੇ ਵੱਖ-ਵੱਖ ਦਿਨਾਂ ’ਚ ਖਾਣ ਲਈ ਵੱਖ-ਵੱਖ ਖਾਣਾ ਦਿੱਤਾ ਜਾਵੇਗਾ। ਪੱਤਰ ਜਾਰੀ ਕਰਦਿਆਂ ਮਿਡ-ਡੇ-ਮੀਲ ਸੋਸਾਇਟੀ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਇਸ ਸਬੰਧੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ।
ਇਹ ਹੋਵੇਗਾ ਨਵਾਂ ਮਿਡ-ਡੇ-ਮੀਲ ਮੀਨੂ
ਲੜੀ ਨੰ.-- ਦਿਨ -- ਮੀਨੂ
1 -- ਸੋਮਵਾਰ -- ਦਾਲ ( ਮੌਸਮੀ ਸਬਜੀਆਂ) ਰੋਟੀ ਤੇ ਕੇਲਾ
2 -- ਮੰਗਲਵਾਰ -- ਰਾਜਮਾਹ ਤੇ ਚਾਵਲ
3 -- ਬੁੱਧਵਾਰ -- ਕਾਲੇ/ ਚਿੱਟੇ ਚਣੇ ( ਆਲੂ ਮਿਲਾ ਕੇ) ਤੇ ਪੂਰੀ
4 -- ਵੀਰਵਾਰ -- ਕੜੀ (ਆਲੂ ਤੇ ਪਿਆਜ ਦੇ ਪਕੌੜਿਆ ਸਮੇਤ) ਤੇ ਚਾਵਲ
5 -- ਸ਼ੁੱਕਰਵਾਰ -- ਮੌਸਮੀ ਸਬਜ਼ੀ ਤੇ ਰੋਟੀ
6 -- ਸ਼ਨੀਵਾਰ -- ਦਾਲ (ਮੌਸ਼ਮੀ ਸਬਜ਼ੀਆਂ ਮਿਲਾ ਕੇ) ਅਤੇ ਚਾਵਲ।






Comments