'ਹਿੰਦੂਓ ਵਾਪਸ ਜਾਓ...', ਕੈਲੀਫੋਰਨੀਆ ਦੇ ਮੰਦਰ 'ਚ ਭੰਨਤੋੜ; ਕੰਧਾਂ 'ਤੇ ਲਿਖੇ ਭਾਰਤ ਵਿਰੋਧੀ ਨਾਅਰੇ
- Ludhiana Plus
- Mar 9
- 1 min read
09/03/2025

US Hindu Temple vandalized ਅਮਰੀਕਾ 'ਚ ਟਰੰਪ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਵੀ ਹਿੰਦੂ ਮੰਦਰਾਂ 'ਤੇ ਹਮਲੇ ਰੁਕੇ ਨਹੀਂ ਹਨ। ਇਕ ਵਾਰ ਫਿਰ ਮੰਦਰ 'ਚ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਕੈਲੀਫੋਰਨੀਆ ਦੇ ਚਿਨੋ ਹਿਲਜ਼ ਵਿੱਚ ਸਥਿਤ ਇੱਕ BAPS ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਇਹ ਘਟਨਾ ਲਾਸ ਏਂਜਲਸ ਵਿੱਚ ਅਖੌਤੀ ‘ਖਾਲਿਸਤਾਨੀ ਜਨਮਤ ਸੰਗ੍ਰਹਿ’ ਤੋਂ ਕੁਝ ਦਿਨ ਪਹਿਲਾਂ ਵਾਪਰੀ ਹੈ।
ਹਿੰਦੂ ਵਿਰੋਧੀ ਸੰਦੇਸ਼ ਲਿਖੇ ਗਏ
ਨਾ ਸਿਰਫ ਮੰਦਰ ਦੀ ਭੰਨਤੋੜ ਕੀਤੀ ਗਈ, 'ਹਿੰਦੂ ਵਿਰੋਧੀ' ਸੰਦੇਸ਼ ਵੀ ਲਿਖੇ ਗਏ। ਮੰਦਰ ਦੀਆਂ ਕੰਧਾਂ 'ਤੇ 'ਹਿੰਦੂਓ ਵਾਪਸ ਜਾਓ' ਵਰਗੇ ਨਾਅਰੇ ਲਿਖੇ ਹੋਏ ਸਨ, ਜਿਸ ਨਾਲ ਸਥਾਨਕ ਹਿੰਦੂ ਭਾਈਚਾਰੇ ਵਿਚ ਘਬਰਾਹਟ ਪੈਦਾ ਹੋ ਗਈ ਸੀ।
In the face of another Mandir desecration, this time in Chino Hills, CA, the Hindu community stand steadfast against hate. Together with the community in Chino Hills and Southern California, we will never let hate take root. Our common humanity and faith will ensure that peace.
— BAPS Public Affairs (@BAPS_PubAffairs) March 8, 2025
ਨਫਰਤ ਪੈਦੈ ਨਹੀਂ ਹੋਣ ਦਿਆਂਗੇ: BAPS
BAPS ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਆਪਣੇ ਅਧਿਕਾਰਤ ਐਕਸ ਹੈਂਡਲ 'ਤੇ ਘਟਨਾ ਦਾ ਹਵਾਲਾ ਦਿੰਦੇ ਹੋਏ, ਸੰਗਠਨ ਨੇ ਕਿਹਾ ਕਿ ਉਹ "ਇੱਥੇ ਕਦੇ ਵੀ ਨਫ਼ਰਤ ਨੂੰ ਜੜ੍ਹ ਨਹੀਂ ਲੱਗਣ ਦੇਣਗੇ" ਅਤੇ ਸ਼ਾਂਤੀ ਅਤੇ ਹਮਦਰਦੀ ਬਣਾਈ ਰੱਖਣ ਲਈ ਕੰਮ ਕਰਨਾ ਜਾਰੀ ਰੱਖੇਗਾ।





Comments