google-site-verification=ILda1dC6H-W6AIvmbNGGfu4HX55pqigU6f5bwsHOTeM
top of page

ਹੈਵਾਨੀ+ਅਤ ! ਲੁਧਿਆਣਾ 'ਚ 4 ਸਾਲ ਦੀ ਬੱਚੀ ਨਾਲ ਜਬ+ਰ-ਜਨਾ+ਹ ਮਗਰੋਂ ਹੱਤਿ+ਆ, ਮੁਲਜ਼ਮ ਦੀ ਭਾਲ ਜਾਰੀ

  • Dec 29, 2023
  • 1 min read

29/12/2023

ਆਜ਼ਾਦ ਨਗਰ ਇਲਾਕੇ ਵਿਚ ਵੀਰਵਾਰ ਰਾਤ ਲਗਪਗ ਦਸ ਵਜੇ ਚਾਰ ਸਾਲ ਦੀ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। ਮੁਲਜ਼ਮ ਲਾਸ਼ ਬੈੱਡ ’ਚ ਲੁਕੋ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਜ਼ਾਦ ਨਗਰ ਵਿਚ ਰਹਿਣ ਵਾਲਾ ਸੋਨੂੰ ਆਪਣੇ ਗੁਆਂਢ ਦੀ ਚਾਰ ਸਾਲਾ ਬੱਚੀ ਨੂੰ ਖਿਡਾਉਣ ਦੇ ਬਹਾਨੇ ਲੈ ਗਿਆ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਬੱਚੀ ਦਾ ਭਰਾ ਉਸ ਨੂੰ ਬੁਲਾਉਣ ਗਿਆ ਤਾਂ ਮੁਲਜ਼ਮ ਨੇ ਕਿਹਾ ਕਿ ਉਹ ਖੇਡ ਰਹੀ ਹੈ, ਉਸ ਨੂੰ ਖੇਡਣ ਦਿਓ। ਦੇਰ ਰਾਤ ਤੱਕ ਬੱਚੀ ਘਰ ਨਾ ਪੁੱਜੀ ਤਾਂ ਪਰਿਵਾਰ ਵਾਲੇ ਉਸ ਨੂੰ ਲੱਭਣ ਲੱਗੇ। ਗੁਆਂਢੀ ਸੋਨੂੰ ਦੇ ਘਰ ਪੁੱਜੇ ਤਾਂ ਉਥੇ ਤਾਲਾ ਲੱਗਿਆ ਮਿਲਿਆ। ਫੋਨ ਕਰਨ ’ਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਲੋਕਾਂ ਨੇ ਮੁਲਜ਼ਮ ਦੇ ਭਰਾ ਨੂੰ ਫੋਨ ਕੀਤਾ ਤਾਂ ਉਹ ਮੌਕੇ ’ਤੇ ਪੁੱਜਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਰ ਦਾ ਤਾਲਾ ਤੋੜਿਆ ਅਤੇ ਕਮਰੇ ਵਿਚ ਜਾਂਚ ਕੀਤੀ ਤਾਂ ਬੱਡੇ ਦੇ ਬਕਸੇ ਵਿਚ ਬੱਚੀ ਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। ਸਵੇਰੇ ਲਾਸ਼ ਦਾ ਪੋਸਟਮਾਰਟਮ ਹੋਵੇਗਾ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

Comments


Logo-LudhianaPlusColorChange_edited.png
bottom of page