ਹੁਸ਼ਿਆਰਪੁਰ 'ਚ ਝਾੜੀਆਂ ’ਚੋਂ ਮਿਲੀ ਲਾਸ਼, ਕਤਲ ਦਾ ਮਾਮਲਾ ਦਰਜ; ਅਗਲੀ ਕਾਰਵਾਈ ਸ਼ੁਰੂ
- May 31, 2024
- 1 min read
31/05/2024
ਬੀਤੀ ਰਾਤ ਮਾਨਸਰ ਟੋਲ ਪਲਾਜ਼ਾ ਨਜ਼ਦੀਕ ਝਾੜੀਆਂ ’ਚੋਂ ਇਕ ਲੜਕੀ ਦੀ ਲਾਸ਼ ਮਿਲੀ । ਜੋ ਕਿ ਕਤਲ ਦਾ ਮਾਮਲਾ ਹੈ। ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਨਦੀਪ ਕੌਰ ਪਤਨੀ ਮਨਜੀਤ ਸਿੰਘ ਵਾਸੀ ਮਾਨਗੜ੍ਹ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਲੜਕੀ ਗੁਰਲੀਨ ਕੌਰ 18 ਕੋਕਲਾ ਮਾਰਕੀਟ ਗੜ੍ਹਦੀਵਾਲਾ ਵਿਖੇ ਕੰਪਿਊਟਰ ਦਾ ਕੋਰਸ ਕਰਦੀ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਬੱਸ ਰਾਹੀਂ ਉਹ ਜਾਂਦੀ ਹੈ। ਉਹ ਰੋਜ਼ ਲੜਕੀ ਨੂੰ ਛੱਡਣ ਅਤੇ ਲੈਣ ਲਈ ਮਾਨਗੜ੍ਹ ਟੋਲ ਪਲਾਜ਼ਾ ਨਜ਼ਦੀਕ ਜਾਂਦੀ ਸੀ। ਉਸ ਨੇ ਦੱਸਿਆ ਕਿ ਬੀਤੀ ਸ਼ਾਮ ਪੌਣੇ ਚਾਰ ਵਜੇ ਦੇ ਕਰੀਬ ਜਦੋਂ ਉਹ ਆਪਣੀ ਬੇਟੀ ਨੂੰ ਲੈਣ ਲਈ ਪਹੁੰਚੀ ਤਾਂ ਉੱਥੇ ਪਰਮਿੰਦਰ ਸਿੰਘ ਪੁੱਤਰ ਓਂਕਾਰ ਸਿੰਘ ਵਾਸੀ ਹਰਦੋਪੱਟੀ ਵੜੈਚ ਆ ਗਿਆ। ਉਸ ਨੇ ਦੱਸਿਆ ਕਿ ਉਸ ਦੇ ਸਾਹਮਣੇ ਹੀ ਉਹ ਉਸ ਦੀ ਬੇਟੀ ਦੇ ਧੌਣ ’ਤੇ ਚਾਕੂ ਰੱਖ ਕੇ ਜ਼ਬਰਦਸਤੀ ਉਸ ਨੂੰ ਬਾਹਗਾ ਪੈਲੇਸ ਦੇ ਪਿੱਛੇ ਝਾੜੀਆਂ ਵਿਚ ਲੈ ਗਿਆ। ਲੋਕ ਇਕੱਠੇ ਹੁੰਦੇ ਦੇਖ ਉਹ ਉਸ ਦੀ ਬੇਟੀ ਨੂੰ ਛੱਡ ਕੇ ਫ਼ਰਾਰ ਹੋ ਗਿਆ। ਜਦੋਂ ਉਸ ਨੇ ਨਜ਼ਦੀਕ ਜਾ ਕੇ ਦੇਖਿਆ ਤਾਂ ਉਸ ਦੀ ਧੀ ਗੁਰਲੀਨ ਦੀ ਧੌਣ ’ਤੇ ਡੂੰਘੇ ਜ਼ਖਮ ਸਨ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਪੁਲਿਸ ਨੇ ਪਰਮਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।






Comments