google-site-verification=ILda1dC6H-W6AIvmbNGGfu4HX55pqigU6f5bwsHOTeM
top of page

ਹਨੂੰਮਾਨ ਮੰਦਰ ਮੱਥਾ ਟੇਕਣ ਗਏ 17 ਸਾਲਾ ਨੌਜਵਾਨ ਨੂੰ ਰਾਹ 'ਚ ਘਰ ਕੇ ਕਿ+ਰਪਾ+ਨਾਂ ਨਾਲ ਵੱਢਿ+ਆ

  • bhagattanya93
  • Oct 28, 2023
  • 1 min read

27/10/2023

ree

ਅੰਮ੍ਰਿਤਸਰ 'ਚ 17 ਸਾਲਾ ਨੌਜਵਾਨ ਆਦਿਤਿਆ ਕੁਮਾਰ ਦਾ ਕਿਰਪਾਨਾਂ ਤੇ ਚਾਕੁਆਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੀ ਪੁਲਿਸ ਨੇ ਰੋਹਨ, ਨਿਤਿਨ, ਸੋਨੂੰ ਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ। ਨੌਜਵਾਨ ਦੇ ਪਿਤਾ ਸ਼ਿਵ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਵੱਡਾ ਲੜਕਾ ਆਦਿਤਿਆ ਸਰਕਾਰੀ ਸੀਐੱਸਈ ਸਕੂਲ ਕਰਮਪੁਰਾ 'ਚ 9ਵੀਂ ਜਮਾਤ ਦਾ ਵਿਦਿਆਰਥੀ ਸੀ। ਬੀਤੀ ਰਾਤ ਉਹ ਆਪਣੇ ਛੋਟੇ ਭਰਾ ਪਵਨ ਕੁਮਾਰ ਨਾਲ ਪ੍ਰੀਤ ਨਗਰ ਸਥਿਤ ਹਨੂੰਮਾਨ ਮੰਦਰ 'ਚ ਮੱਥਾ ਟੇਕਣ ਗਿਆ ਸੀ, ਜਦੋਂ ਉਹ ਵਾਪਸ ਆ ਰਹੇ ਸਨ ਤਾਂ ਉਕਤ ਮੁਲਜ਼ਮਾਂ ਨੇ ਆਦਿਤਿਆ ਨੂੰ ਘੇਰ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।

ree

ਆਦਿਤਿਆ ਖ਼ੂਨ ਨਾਲ ਲਥਪਥ ਜ਼ਮੀਨ ’ਤੇ ਡਿੱਗ ਪਿਆ...ਜਦੋਂ ਉਸ ਨੇ ਰੌਲਾ ਪਾਇਆ ਤਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਉਹ ਆਪਣੇ ਲੜਕੇ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲੈ ਕੇ ਆਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ree

Comments


Logo-LudhianaPlusColorChange_edited.png
bottom of page