ਹਰੀਕੇ ਨੇੜੇ ਵਾਪਰਿਆ ਭਿਆਨਕ ਹਾਦਸਾ, ਤਿੰਨ ਵਾਹਨ ਭਿੜੇ, ਚਾਰ ਦੀ ਮੌ+ਤ, ਇਕ ਜ਼ਖ਼+ਮੀ
- Jan 12, 2024
- 1 min read
12/01/2024
ਕੌਮੀ ਸ਼ਾਹ ਮਾਰਗ 54 'ਤੇ ਪੈਂਦੇ ਕਸਬਾ ਹਰੀਕੇ ਪੱਤਣ ਦੇ ਕੋਲ ਬਾਈਪਾਸ 'ਤੇ ਅੱਧੀ ਰਾਤ ਮਗਰੋਂ ਖੜ੍ਹੇ ਟਰਾਲਿਆਂ 'ਚ ਸਵਿੱਫਟ ਕਾਰ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਪੱਟੀ, ਸਰਹਾਲੀ ਕਲਾਂ ਤੇ ਤਰਨਤਾਰਨ ਦੇ ਸਰਕਾਰੀ ਹਸਪਤਾਲਾਂ 'ਚ ਲਿਜਾਇਆ ਗਿਆ। ਜਿੰਨ੍ਹਾਂ ਵਿੱਚੋਂ ਚਾਰ ਵਿਅਕਤੀਆਂ ਕਰਮਜੀਤ ਸਿੰਘ, ਗੁਰਦੇਵ ਸਿੰਘ , ਰੋਬਿਨਜੀਤ ਸਿੰਘ ਅਤੇ ਰਾਜਬੀਰ ਬੇਦੀ ਦੀ ਮੌਤ ਹੋ ਗਈ। ਜਦੋਂ ਕਿ ਬਲਵਿੰਦਰ ਸਿੰਘ ਜੇਰੇ ਇਲਾਜ ਹੈ। ਮੌਕੇ 'ਤੇ ਪਹੁੰਚੇ ਸਬ ਇੰਸਪੈਕਟਰ ਬਲਵੀਰ ਸਿੰਘ ਦੱਸਿਆ ਕਿ ਵਾਹਨ ਤੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।






Comments