ਹਰਿਆਣਾ-ਪੰਜਾਬ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਬਾਰੇ ਵੱਡਾ ਅਪਡੇਟ
- bhagattanya93
- Dec 7, 2024
- 1 min read
07/12/2024

ਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਠੰਡ ਅਤੇ ਸੰਘਣੀ ਧੁੰਦ ਨੇ ਆਪਣਾ ਕਹਿਰ ਬਰਸਾਉਣਾ ਸ਼ੁਰੂ ਕਰ ਦਿੱਤਾ ਹੈ। ਕੜਾਕੇ ਦੀ ਪੈ ਰਹੀ ਠੰਡ ਦੇ ਮੱਦੇਨਜ਼ਰ ਜੰਮੂ-ਕਸ਼ਮੀਰ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਕੂਲ ਸਿੱਖਿਆ ਵਿਭਾਗ ਨੇ ਕਸ਼ਮੀਰ ਡਿਵੀਜ਼ਨ ਅਤੇ ਕਸ਼ਮੀਰ ਡਿਵੀਜ਼ਨ ਦੇ ਸਰਦੀਆਂ ਦੇ ਜ਼ੋਨਾਂ ਵਿੱਚ ਕ੍ਰਮਵਾਰ 10 ਦਸੰਬਰ ਅਤੇ 16 ਦਸੰਬਰ ਤੋਂ ਪੜਾਅਵਾਰ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਯਾਨੀਕਿ ਠੰਡ ਦੇ ਕਹਿਰ ਕਾਰਨ ਸਕੂਲ 2 ਮਹੀਨੇ ਤੋਂ ਵੱਧ ਲਈ ਬੰਦ ਰਹਿਣਗੇ।
ਦੂਜੇ ਪਾਸੇ ਗੱਲ ਕਰੀਏ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਦੀ ਤਾਂ ਦਸੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਹਰਿਆਣਾ-ਪੰਜਾਬ ਵਿੱਚ ਅਜੇ ਠੰਢ ਠੀਕ-ਠੀਕ ਪੈ ਰਹੀ। ਦਸੰਬਰ ਮਹੀਨੇ 'ਚ ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ। ਜਾਣਕਾਰੀ ਮੁਤਾਬਕ ਦਸੰਬਰ ਦੇ ਆਖਰੀ ਹਫਤੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ ਛੁੱਟੀਆਂ ਸ਼ੁਰੂ ਹੋ ਸਕਦੀਆਂ ਹਨ। ਫਿਲਹਾਲ ਠੰਡ ਨਾ ਹੋਣ ਕਾਰਨ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਮੌਸਮ ਦੀ ਸਥਿਤੀ ਅਤੇ ਅਧਿਕਾਰਤ ਜਾਣਕਾਰੀ ਦੇ ਆਧਾਰ 'ਤੇ ਹੀ ਸਹੀ ਤਰੀਕਾਂ ਦਾ ਪਤਾ ਲੱਗ ਸਕੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਕ੍ਰਿਸਮਿਸ 'ਤੇ ਵੀ ਛੁੱਟੀ ਮਿਲੇਗੀ।
ਦੱਸ ਦੇਈਏ ਕਿ ਸਕੂਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਗੁਪਤਾ ਦੇ ਅਨੁਸਾਰ ਇੱਕ ਹੁਕਮ ਵਿੱਚ ਕਿਹਾ ਗਿਆ ਹੈ ਕਿ 5ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ 10 ਦਸੰਬਰ, 2024 ਤੋਂ ਲੈ ਕੇ 28 ਫਰਵਰੀ, 2025 ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਜਦਕਿ 6ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ 16 ਦਸੰਬਰ, 2024 ਤੋਂ 28 ਫਰਵਰੀ, 2025 ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਯਾਨੀ ਕਿ ਤਿੰਨ ਮਹੀਨੇ ਦੇ ਕਰੀਬ ਵਿਦਿਆਰਥੀਆਂ ਦੇ ਸਕੂਲ ਬੰਦ ਰਹਿਣਗੇ।
Comments