ਹਵਾਲਾਤੀਆਂ ਨੇ ਜੇਲ੍ਹ ਦੀ ਅੰਦਰੂਨੀ ਕੰਧ ਨੂੰ ਲਾਇਆ ਪਾੜ, ਬਾਥਰੂਮ ਦੀਆਂ ਅੱਠ ਇੱਟਾਂ ਕੱਢੀਆਂ
- Feb 5, 2024
- 1 min read
05/02/2024
ਆਪਣੇ ਕਿਸੇ ਮਨਸੂਬੇ ਨੂੰ ਪੂਰਾ ਕਰਨ ਲਈ ਜੇਲ੍ਹ 'ਚ ਬੰਦ ਦੋ ਹਵਾਲਾਤੀਆਂ ਨੇ ਬੈਰਕ ਨੰਬਰ 5 ਦੇ ਬਾਥਰੂਮ ਦੀ ਕੰਧ ਨੂੰ ਪਾੜ ਲਗਾ ਦਿੱਤਾ l ਜਾਣਕਾਰੀ ਦਿੰਦਿਆਂ ਸਹਾਇਕ ਸੁਪਰਡੈਂਟ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਮੁਲਾਜ਼ਮਾਂ ਨੂੰ ਚੈਕਿੰਗ ਦੌਰਾਨ ਪਤਾ ਲੱਗਾ ਕਿ ਦੋਵਾਂ ਹਵਾਲਾਤੀਆਂ ਨੇ ਕੰਧ 'ਚੋਂ 8/10 ਇੱਟਾਂ ਕੱਢੀਆਂ ਹੋਈਆਂ ਹਨ l ਕੰਧ ਨੂੰ ਪਾੜ ਲਗਾਉਣ ਪਿੱਛੇ ਮੁਲਜ਼ਮਾਂ ਦਾ ਮਕਸਦ ਕੀ ਹੈ, ਇਸ ਬਾਰੇ ਪੜਤਾਲ ਕੀਤੀ ਜਾ ਰਹੀl ਉਧਰੋਂ ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 7 ਦੇ ਇੰਚਾਰਜ ਸੁਖਦੇਵ ਸਿੰਘ ਬਰਾੜ ਦਾ ਕਹਿਣਾ ਹੈ ਕਿ ਪੁਲਿਸ ਨੇ ਸਹਾਇਕ ਸੁਪਰਡੈਂਟ ਸੁਰਿੰਦਰ ਪਾਲ ਸਿੰਘ ਦੀ ਸ਼ਿਕਾਇਤ 'ਤੇ ਹਵਾਲਾਤੀ ਪ੍ਰੇਮ ਚੰਦ ਉਰਫ ਮਿਥੁਨ ਤੇ ਸਰਬ ਉਰਫ ਬਕਰੂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ l ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਮੁਲਜ਼ਮ ਐਨਡੀਪੀਐਸ ਤੇ ਚੋਰੀ ਦੇ ਮੁਕੱਦਮਿਆਂ 'ਚ ਲੁਧਿਆਣਾ ਕੇਂਦਰੀ ਜੇਲ੍ਹ 'ਚ ਬੰਦ ਹਨ l






Comments