ਫ਼ਿਰੋਜ਼ਪੁਰ 'ਚ ਨਸ਼ੇ ਦਾ ਟੀਕਾ ਲਾਉਂਦਿਆਂ ਨੌਜਵਾਨ ਦੀ ਮੌ+ਤ
- Jan 31, 2024
- 1 min read
31/01/2024
ਪੰਜਾਬ ਵਿਚ ਚੱਲ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਕਾਰਨ ਮੰਗਲਵਾਰ ਨੂੰ ਇਕ ਹੋਰ ਨੌਜਵਾਨ ਚੜ੍ਹਦੀ ਜਵਾਨੀ ਵਿਚ ਹੀ ਇਸ ਰੰਗਲੀ ਦੁਨੀਆ ਤੋਂ ਰੁਖ਼ਸਤ ਹੋ ਗਿਆ। ਮਿ੍ਰਤਕ ਨੌਜਵਾਨ ਦੀ ਪਛਾਣ ਜਗਮੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਘੱਲ ਖੁਰਦ ਵਜੋਂ ਹੋਈ ਹੈ। ਇਸ ਸਬੰਧੀ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਬਾਅਦ ਦੁਪਹਿਰ ਪਿੰਡ ਸੋਢੀ ਨਗਰ ਤੋਂ ਉਗੋ ਕੇ ਰੋਡ ’ਤੇ ਪੈਂਦੇ ਸੇਮ ਨਾਲੇ ਕੋਲ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਸੇਮ ਨਾਲੇ ਦੀ ਪਟੜੀ ਕੋਲ ਹੀ ਉਕਤ ਨੌਜਵਾਨ ਦਾ ਮੋਟਰਸਾਈਕਲ ਲਾਵਾਰਸ ਹਾਲਤ ਵਿਚ ਖੜ੍ਹਾ ਸੀ। ਜਦੋਂ ਉਸ ਨੌਜਵਾਨ ਦੀ ਦੇਹ ਦੇ ਕਰੀਬ ਜਾ ਕੇ ਵੇਖਿਆ ਤਾਂ ਉਸ ਦੇ ਹੱਥ ਵਿਚ ਇਕ ਟੀਕਾ ਫੜਿਆ ਹੋਇਆ ਸੀ। ਪਹਿਲੀ ਨਜ਼ਰੇ ਇਹ ਜਾਪ ਰਿਹਾ ਸੀ ਕਿ ਟੀਕਾ ਲਗਾਉਂਦਿਆਂ ਹੀ ਕਿਸੇ ਕਾਰਨ ਨੌਜਵਾਨ ਜਗਮੀਤ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।






Comments