ਵਿਧਾਇਕ ਦੀ ਕਾਰ ਹੋਈ ਹਾਦਸਾ ਗ੍ਰਸਤ,ਆਪਣੇ ਪਰਿਵਾਰ ਸਮੇਤ ਕਾਰ ਵਿਚ ਸਵਾਰ
- Ludhiana Plus
- Jul 16
- 1 min read
Updated: Jul 17
ਜਲਾਲਾਬਾਦ,16 ਜੁਲਾਈ

ਜਲਾਲਾਬਾਦ ਹਲਕੇ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੀ ਕਾਰ ਬੀਤੇ ਦਿਨੀਂ ਫ਼ਿਰੋਜ਼ਪੁਰ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ, ਉਸ ਸਮੇਂ ਵਿਧਾਇਕ ਗੋਲਡੀ ਕੰਬੋਜ ਆਪਣੇ ਪਰਿਵਾਰ ਸਮੇਤ ਕਾਰ ਵਿਚ ਸਵਾਰ ਸਨ। ਵਿਧਾਇਕ ਗੋਲਡੀ ਕੰਬੋਜ ਚੰਡੀਗੜ੍ਹ ਤੋਂ ਸੈਸ਼ਨ ਲਗਾ ਕੇ ਵਾਪਸ ਆ ਰਹੇ ਸੀ ਅਤੇ ਫ਼ਿਰੋਜਪੁਰ ਦੇ ਕੋਲ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।
ਹਾਦਸੇ ਵਿਚ ਵਿਧਾਇਕ ਜਗਦੀਪ ਗੋਲਡੀ ਕੰਬੋਜ ਤੇ ਪਰਿਵਾਰ ਸੁਰੱਖਿਅਤ ਹਨ ਅਤੇ ਕਿਸੇ ਵੀ ਤਰਾਂ ਦਾ ਸੱਟ ਫੇਟ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਦੀ ਗੱਡੀ ਦੀ ਟੱਕਰ ਅੱਗੇ ਜਾ ਰਹੀ ਪਾਇਲਟ ਬਲੈਰੋ ਗੱਡੀ ਵਿਚ ਵੱਜੀ ਹੈ। ਜਿਸ ਕਾਰਨ ਕਾਰ ਨੁਕਸਾਨੀ ਗਈ। ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਸੜਕ ਤੇ ਖੜੇ ਪਾਣੀ ਵਿਚੋਂ ਲੰਘਦੇ ਸਮੇਂ ਵਿਧਾਇਕ ਦੀ ਗੱਡੀ ਦੀਆਂ ਬਰੇਕਾਂ ਵਿਚ ਕੁਝ ਸਮੱਸਿਆ ਆ ਗਈ, ਜਿਸ ਤੋਂ ਬਾਅਦ ਗੱਡੀ ਅੱਗੇ ਜਾ ਰਹੀ ਪਾਇਲਟ ਬਲੈਰੋ ਗੱਡੀ ਵਿਚ ਜਾ ਵੱਜੀ। ਹਾਦਸੇ ਵਿਚ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਸੱਟ ਨਹੀਂ ਲੱਗੀ ਅਤੇ ਸਾਰੇ ਹੀ ਸੁਰੱਖਿਅਤ ਹਨ ਪਰ ਗੱਡੀ ਦਾ ਨੁਕਸਾਨ ਹੋਇਆ ਹੈ।







Comments