google-site-verification=ILda1dC6H-W6AIvmbNGGfu4HX55pqigU6f5bwsHOTeM
top of page

ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਵਿੱਚ ਟਰੱਸਟੀ ਨਵਪ੍ਰੀਤ ਸਿੰਘ ਵਿਰੁੱਧ ਚੋਰੀ ਦਾ ਮਾਮਲਾ ਦਰਜ, ਪਹਿਲਾਂ ਵੀ ਜੂਏ ਦੇ ਕੇਸ ਵਿੱਚ ਆਰੋਪੀ ਹੈ ਮੁਲਜਮ

  • bhagattanya93
  • Jul 19, 2025
  • 1 min read

ਲੁਧਿਆਣਾ 19 ਜੁਲਾਈ,

ਲੁਧਿਆਣਾ ਦੀ ਮਾਡਲ ਟਾਊਨ ਪੁਲਿਸ ਨੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਬਿੰਦਰਾ ਦੀ ਸ਼ਿਕਾਇਤ ਉੱਤੇ ਇਸੇ ਗੁਰਦੁਆਰੇ ਦੇ ਇੱਕ ਟਰਸਟੀ ਨਵਪ੍ਰੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਦੇ ਵਿਰੁੱਧ ਚੋਰੀ ਅਤੇ ਗੁਰਦੁਆਰੇ ਦੇ ਸਮਾਨ ਨੂੰ ਖੁਰਦ ਬੁਰਦ ਕਰਨ ਦੇ ਇਲਜ਼ਾਮ ਵਿੱਚ ਮਾਮਲਾ ਦਰਜ ਕੀਤਾ ਹੈ। ਮੁਲਜਮ ਨਵਪ੍ਰੀਤ ਸਿੰਘ ਫਰਾਰ ਦੱਸਿਆ ਜਾਂਦਾ ਹੈ।ਇਸ ਕੇਸ ਦੀ ਜਾਂਚ ਕਰਦਿਆਂ ਥਾਣਾ ਮਾਡਲ ਟਾਊਨ ਦੇ ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਉਕਤ ਗੁਰਦੁਆਰਾ ਵਿੱਚ ਕਈ ਥਾਵਾਂ ਤੇ ਸੰਗਮਰਮਰ ਦਾ ਪੱਥਰ ਲਗਾਉਣ ਦਾ ਕੰਮ ਚੱਲ ਰਿਹਾ ਸੀ। ਜਿਸ ਨੂੰ ਮਿਸਤਰੀ ਰਮਾਕਾਂਤ ਲਗਵਾ ਰਿਹਾ ਸੀ। ਕੰਮ ਮੁਕਮਲ ਹੋਣ ਤੋਂ ਬਾਅਦ ਪੱਥਰ ਦਾ ਕੁਝ ਸਟਾਕ ਪਿਆ ਸੀ, ਜਿਸ ਨੂੰ ਕੁਝ ਦਿਨ ਬਾਅਦ ਰਮਾਕਾਂਤ ਮਿਸਤਰੀ ਲੇਬਰ ਕੋਲੋਂ ਕਟਵਾ ਰਿਹਾ ਸੀ।

ਜਦ ਗੁਰਦੁਆਰਾ ਪ੍ਰਬੰਧਕਾਂ ਨੇ ਮਿਸਤਰੀ ਕੋਲੋਂ ਪੁੱਛਿਆ ਕਿ ਇਹ ਪੱਥਰ ਕਿਉਂ ਕਟਵਾ ਰਹੇ ਹੋ ਤਾਂ ਉਸ ਨੇ ਕਿਹਾ ਕਿ ਗੁਰਦੁਆਰੇ ਦੇ ਟਰਸਟੀ ਨਵਪ੍ਰੀਤ ਸਿੰਘ ਨੇ ਉਸ ਦੀ ਡਿਊਟੀ ਲਗਾਈ ਹੈ ਕਿ ਇਸ ਬਚੇ ਪੱਥਰ ਨੂੰ ਉਸ ਦੇ ਘਰ ਵਿੱਚ ਲਿਜਾ ਕੇ ਲਗਾ ਦਿੱਤਾ ਜਾਵੇ। ਇਸ ਤਰਾਂ ਨਵਪ੍ਰੀਤ ਸਿੰਘ ਬਿੰਦਰਾ ਗੁਰਦੁਆਰਾ ਟਰਸਟੀ ਦੀ ਚੋਰੀ ਫੜੀ ਗਈ ਤਾਂ ਪ੍ਰਧਾਨ ਗੁਰਦੁਆਰਾ ਸਾਹਿਬ ਸੁਰਿੰਦਰ ਪਾਲ ਸਿੰਘ ਬਿੰਦਰਾ ਨੇ ਇਸ ਦੀ ਇਤਲਾਹ ਪੁਲਿਸ ਥਾਣਾ ਮਾਡਲ ਟਾਊਨ ਵਿੱਚ ਕੀਤੀ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਨਵਪ੍ਰੀਤ ਸਿੰਘ ਬਿੰਦਰਾ ਵਿਰੁੱਧ ਬੀਐਨਐਸ ਦਫਾ 305, 62 ਅਤੇ 324/1 ਵਿੱਚ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਫਰਾਰ ਹੈ। ਇਥੇ ਜਿਕਰਯੋਗ ਹੈ ਕਿ ਕੁਝ ਚਿਰ ਪਹਿਲਾਂ ਵੀ ਥਾਣਾ ਡੁਗਰੀ ਵਿੱਚ ਇਸੇ ਮੁਲਜਮ ਨਵਪ੍ਰੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਵਿਰੁਧ ਜੂਆ ਖੇਡਣ ਦੇ ਮਾਮਲੇ ਵਿੱਚ ਵੀ ਕੇਸ ਦਰਜ ਹੈ। ਪੁਲਿਸ ਜਾਂਚ ਜਾਰੀ ਹੈ।


Comments


Logo-LudhianaPlusColorChange_edited.png
bottom of page