ਪਤਨੀ ਨੂੰ ਛੱਤ ਤੋਂ ਲਟਕਾਇਆ ਉਲਟਾ, ਮਾਰਦੀ ਰਹੀ ਚੀਕਾਂ ਪੰਜ ਮਿੰਟਾਂ ਬਾਅਦ ਸੁੱਟ’ਤਾ ਹੇਠਾਂ ਤੇ ਫਿਰ...
- bhagattanya93
- 5 days ago
- 2 min read
17/05/2025

ਪਰਿਵਾਰਕ ਕਲੇਸ਼ ਕਾਰਨ ਪਤੀ ਨੇ ਪਤਨੀ ਦੇ ਪੈਰ ਫੜ ਕੇ ਛੱਤ ਤੋਂ ਉਲਟਾ ਲਟਕਾ ਦਿੱਤਾ। ਉਹ ਬਚਣ ਲਈ ਚੀਕਾਂ ਮਾਰਦੀ ਰਹੀ, ਗੁਆਂਢੀ ਵੀ ਮਦਦ ਲਈ ਦੌੜੇ। ਇਸ ਦੌਰਾਨ ਮੁਲਜ਼ਮ ਨੇ ਪਤਨੀ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਗੰਭੀਰ ਤੌਰ ’ਤੇ ਜ਼ਖ਼ਮੀ ਹੋਈ ਔਰਤ ਨੂੰ ਇਲਾਜ ਤੋਂ ਬਾਅਦ ਪੇਕੇ ਭੇਜ ਦਿੱਤਾ ਗਿਆ। ਬਰੇਲੀ ਜ਼ਿਲ੍ਹੇ ਦੇ ਆਂਵਲਾ ਥਾਣੇ ਵਿਚ ਮੁਲਜ਼ਮ ਨਿਤਿਨ ਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਖ਼ਿਲਾਫ਼ ਕੁੱਟਮਾਰ ਤੇ ਤਸੀਹੇ ਦੇਣ ਦੀ ਧਾਰਾ ਵਿਚ ਕੇਸ ਦਰਜ ਕੀਤਾ ਗਿਆ ਹੈ।

ਬਰੇਲੀ ਦੇ ਨਿਤਿਨ ਤੇ ਉਸ ਦੀ ਪਤਨੀ ਡੌਲੀ ਦਰਮਿਆਨ ਅਕਸਰ ਵਿਵਾਦ ਹੁੰਦਾ ਰਹਿੰਦਾ ਸੀ। ਉਹ ਦੋਵੇਂ 13 ਮਈ ਦੀ ਰਾਤ ਛੱਤ ’ਤੇ ਬੈਠੇ ਸਨ, ਉਸ ਸਮੇਂ ਵੀ ਤੂੰ-ਤੂੰ, ਮੈਂ-ਮੈਂ ਸ਼ੁਰੂ ਹੋ ਗਈ। ਇਸ ਦੌਰਾਨ ਗੁੱਸੇ ’ਚ ਆਏ ਨਿਤਿਨ ਨੇ ਡੌਲੀ ਦੀ ਕੁੱਟਮਾਰ ਕਰ ਕੇ ਜ਼ਮੀਨ ’ਤੇ ਸੁੱਟ ਦਿੱਤਾ। ਫਿਰ ਉਸ ਨੂੰ ਖਿੱਚਦਿਆਂ ਛੱਜੇ ਤੱਕ ਲੈ ਗਿਆ। ਗੁਆਂਢੀਆਂ ਮੁਤਾਬਕ, ਨਿਤਿਨ ਨੇ ਡੌਲੀ ਦੇ ਪੈਰ ਫੜ ਕੇ ਛੱਤ ਤੋਂ ਉਲਟਾ ਲਟਕਾ ਦਿੱਤਾ। ਡੌਲੀ ਪੰਜ ਮਿੰਟਾਂ ਤੱਕ ਇਸ ਹਾਲਤ ਵਿਚ ਚੀਕਾਂ ਮਾਰਦੀ ਰਹੀ। ਉਸ ਨੂੰ ਬਚਾਉਣ ਲਈ ਆਸ-ਪਾਸ ਦੇ ਲੋਕ ਇਕੱਠੇ ਹੋਏ ਤਾਂ ਨਿਤਿਨ ਨੇ ਧਮਕੀ ਦਿੱਤੀ ਕਿ ਤੁਹਾਨੂੰ ਵੀ ਨਤੀਜਾ ਭੁਗਤਣਾ ਪਵੇਗਾ। ਲਗਪਗ ਪੰਜ ਮਿੰਟਾਂ ਬਾਅਦ ਜਦੋਂ ਨਿਤਿਨ ਨੇ ਡੌਲੀ ਨੂੰ ਛੱਡਿਆ ਤਾਂ ਹੇਠਾਂ ਖੜ੍ਹੇ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਫਿਰ ਵੀ 14 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਉਨ੍ਹਾਂ ਦੇ ਸਿਰ, ਕਮਰ ਆਦਿ ’ਚ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਜ਼ਖਮੀ ਦੇਖ ਕੇ ਛੇ ਸਾਲਾ ਪੁੱਤਰ ਨੇ ਕੋਲ ਬੈਠ ਕੇ ਰੋਣਾ ਸ਼ੁਰੂ ਕਰ ਦਿੱਤਾ। ਬਾਅਦ ’ਚ ਆਸ-ਪਾਸ ਦੇ ਲੋਕਾਂ ਦੀ ਸੂਚਨਾ ’ਤੇ ਪੇਕੇ ਘਰੋਂ ਭਰਾ ਰਘੂਨਾਥ ਸਿੰਘ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਹੀ ਡੌਲੀ ਨੂੰ ਜਨਤਕ ਸਿਹਤ ਕੇਂਦਰ ਵਿਚ ਦਾਖ਼ਲ ਕਰਵਾਇਆ ਗਿਆ। ਵੀਰਵਾਰ ਨੂੰ ਉਨ੍ਹਾਂ ਨੂੰ ਪੇਕੇ ਵਾਪਸ ਲਿਜਾਇਆ ਗਿਆ। ਇਸ ਘਟਨਾ ਦਾ ਵੀਡੀਓ ਵੀ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਿਤ ਹੋ ਰਿਹਾ ਹੈ।
Comments