AAP ਸਾਬਕਾ ਵਿਧਾਇਕ ਸਮਰਥਕਾਂ ਸਣੇ ਗ੍ਰਿਫਤਾਰ,ਜਾਣੋ ਕੀ ਹੈ ਮਾਮਲਾ
- bhagattanya93
- Jul 15
- 1 min read
15/07/2025

ਆਮ ਆਦਮੀ ਪਾਰਟੀ ਤੋਂ ਮੁਅੱਤਲ ਕੀਤੇ ਗਏ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਹ ਆਪਣੀ ਹੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਢਾ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਆਏ ਸਨ। ਉਨ੍ਹਾਂ ਨੂੰ ਅਤੇ ਉਸਦੇ ਸਮਰਥਕਾਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਸੰਦੋਆ ਨੇ ਦੋਸ਼ ਲਾਇਆ ਕਿ ਰੂਪਨਗਰ ਦੇ ਵਿਧਾਇਕ ਹਲਕੇ ਵਿੱਚ ਨਜਾਇਜ਼ ਮਾਈਨਿੰਗ ਕਰਵਾ ਰਹੇ ਹਨ ਅਤੇ ਪਿਛਲੇ ਦਿਨ ਇੱਕ ਸੜਕ ਹਾਦਸੇ ਵਿੱਚ ਔਰਤ ਦੀ ਹੋਈ ਮੌਤ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਤੋਂ ਰੋਕਣ ਲਈ ਪੁਲਿਸ 'ਤੇ ਦਬਾਅ ਪਾ ਰਹੇ ਹਨ ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਔਰਤਾਂ ਜਖਮੀ ਹੋਈਆਂ ਹਨ।

ਵਰਨਣਯੋਗ ਹੈ ਕਿ ਅਮਰਜੀਤ ਸਿੰਘ ਸੰਦੋਆ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਹਨ। ਬੀਤੇ ਦੋ ਦਿਨ ਪਹਿਲਾਂ ਹੀ ਉਹਨਾਂ ਨੂੰ ਪਾਰਟੀ ਵਿਰੋਧੀ ਗਤੀ ਵਿਧੀਆਂ ਕਾਰਨ ਪਾਰਟੀ ਚੋਂ ਮੁਅਤਲ ਕੀਤਾ ਗਿਆ ਹੈ।

ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵਿਧਾਨ ਸਭਾ ਦੇ ਨੇੜੇ ਚੰਡੀਗੜ੍ਹ ਤੇ ਪੰਜਾਬ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ । ਆਮ ਲੋਕਾਂ ਦਾ ਪ੍ਰਵੇਸ਼ ਕਰਨਾ ਬੜਾ ਮੁਸ਼ਕਲ ਹੁੰਦਾ ਹੈ। ਬਿਨਾਂ ਪਾਸ ਅਤੇ ਚੈਕਿੰਗ ਤੋਂ ਕਿਸੇ ਵੀ ਵਿਅਕਤੀ ਦੇ ਵਿਧਾਨ ਸਭਾ 'ਚ ਪ੍ਰਵੇਸ਼ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ,ਪਰ ਇੱਕ ਸਾਬਕਾ ਵਿਧਾਇਕ ਦੇ ਨਾਲ ਹਲਕੇ ਦੇ ਆਮ ਲੋਕ ਉਹਨਾਂ ਦੇ ਸਮਰਥਕ ਕਿਵੇਂ ਪਹੁੰਚੇ ਇਹ ਪੰਜਾਬ ਪੁਲਿਸ,ਚੰਡੀਗੜ੍ਹ ਪੁਲਿਸ ਅਤੇ ਖੁਫੀਆ ਵਿਭਾਗ ਦੀ ਕਾਰਗੁਜਾਰੀ ' ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਹਨ।





Comments