ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਪਰਮਵੀਰ ਅਟਵਾਲ (ਰੋਣੀ) ਦਾ ਗੋਗੀ ਪਰਿਵਾਰ ਨਾਲ ਕੋਈ ਰਿਸ਼ਤਾ ਨਹੀਂ
- bhagattanya93
- May 30
- 1 min read
ਲੁਧਿਆਣਾ 30 ਮਈ

ਅੱਜ ਵਾਰਡ ਨੰਬਰ 58 ਦੇ ਆਪ ਕੌਂਸਲਰ ਸਤਨਾਮ ਸੰਨੀ ਮਾਸਟਰ, ਆਪ ਵਰਕਰ ਪਰਮਵੀਰ ਅਟਵਾਲ (ਰੌਣੀ) ਅਤੇ ਭਾਜਪਾ ਆਗੂ ਕਰਨ ਵੜਿੰਗ ਜਿਹੜੇ ਤਿੰਨੋ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਇਸ ਸਬੰਧੀ ਤਾਜ਼ਾ ਖਬਰ ਮਿਲੀ ਹੈ ਕਿ ਪਰਮਵੀਰ ਅਟਵਾਲ (ਰੌਣੀ) ਖੁਦ ਨੂੰ ਦਾਵਾ ਕਰਦਾ ਹੈ ਕਿ ਉਹ ਗੁਰਪ੍ਰੀਤ ਗੋਗੀ ਮ੍ਰਿਤਕ ਵਿਧਾਇਕ ਦਾ ਭਾਣਜਾ ਹੈ ਜਿਹੜੀ ਗੱਲ ਸਰਾਸਰ ਗਲਤ ਹੈ। ਮ੍ਰਿਤਕ ਵਿਧਾਇਕ ਗੋਗੀ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਗੱਲ ਨੂੰ ਦੁਰੁਸਤ ਕਰਦਿਆਂ ਕਿਹਾ ਕਿ ਪਰਮਵੀਰ ਅਟਵਾਲ (ਰੋਣੀ) ਦਾ ਸਾਡੇ ਪਰਿਵਾਰ ਨਾਲ ਕੋਈ ਰਿਸ਼ਤਾ ਨਹੀਂ ਬਲਕਿ ਉਹ ਖੁਦ ਨੂੰ ਗੋਗੀ ਦਾ ਭਾਣਜਾ ਦੱਸ ਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਅਤੇ ਰਾਜਨੀਤੀ ਵਿੱਚ ਖੇਡਾਂ ਖੇਡ ਰਿਹਾ ਹੈ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਰੋਣੀ ਦਾ ਸਾਡੇ ਪਰਿਵਾਰ ਨਾਲ ਕੋਈ ਸੰਬੰਧ ਨਹੀਂ ਬਲਕਿ ਕਿਸੇ ਵੇਲੇ ਇਸ ਦੀ ਨਾਨੀ ਸਾਡੀ ਗਲੀ ਦੀ ਵਸਨੀਕ ਸੀ ਤਾਂ ਉਸ ਨੂੰ ਇਹ ਮਿਲਣ ਆਇਆ ਕਰਦਾ ਸੀ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ। ਗੋਗੀ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਾਡਾ ਪੂਰਾ ਪਰਿਵਾਰ ਆਪ ਉਮੀਦਵਾਰ ਸੰਜੀਵ ਅਰੋੜਾ ਦੇ ਨਾਲ ਚਟਾਨ ਦੀ ਤਰ੍ਹਾਂ ਖੜਾ ਹੈ। ਸੰਜੀਵ ਅਰੋੜਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਅਸੀਂ ਤਨਦੇਹੀ ਨਾਲ ਕੰਮ ਕਰ ਰਹੇ ਹਾਂ।






Comments