ਕਬੂਤਰਾਂ ਨੂੰ ਦਾਣਾ ਪਾਉਣ 'ਤੇ ਘਰ ਪਹੁੰਚੇਗਾ ਚਲਾਨ, ਸਰਕਾਰ ਨੇ ਕਿਉਂ ਲਾਗੂ ਕੀਤਾ ਇਹ ਸਖ਼ਤ ਨਿਯਮ?
- Ludhiana Plus
- Mar 21
- 2 min read
21/03/2024

ਰਾਜਧਾਨੀ ਦਿੱਲੀ ਦੇ ਵੱਖ-ਵੱਖ ਚੌਰਾਹਿਆਂ 'ਤੇ ਕਬੂਤਰਾਂ ਨੂੰ ਦਾਣਾ ਪਾਉਣਾ ਹੁਣ ਮਹਿੰਗਾ ਪੈ ਸਕਦਾ ਹੈ। ਕਬੂਤਰਾਂ ਨੂੰ ਦਾਣਾ ਪਾਉਣ 'ਤੇ ਘਰ ਹੀ ਚਲਾਨ ਪਹੁੰਚੇਗਾ। ਇਸ ਲਈ 500 ਰੁਪਏ ਤੱਕ ਦੀ ਜੇਬ ਢਿੱਲੀ ਕਰਨੀ ਪੈ ਸਕਦੀ ਹੈ।
ਹੁਣ ਤੱਕ ਪੰਜ ਲੋਕਾਂ ਦਾ ਹੋਇਆ ਚਲਾਨ
ਐਮਸੀਡੀ ਨੇ ਇਸ ਦੀ ਸ਼ੁਰੂਆਤ ਕਸ਼ਮੀਰੀ ਗੇਟ ਦੇ ਨੇੜੇ ਤਿੱਬਤੀ ਮਾਰਕੀਟ, ਈਦਗਾਹ ਗੋਲਚੱਕਰ ਅਤੇ ਪੰਚਕੁਈਆ ਰੋਡ ਸ਼ਮਸ਼ਾਨ ਘਰ 'ਤੇ ਅੰਬੇਡਕਰ ਭਵਨ ਨੇੜੇ ਕੀਤੀ ਹੈ। ਜਿੱਥੇ ਗੋਲਚੱਕਰ ਅਤੇ ਸੜਕ ਕਿਨਾਰੇ ਕਬੂਤਰਾਂ ਤੋਂ ਲੈ ਕੇ ਹੋਰ ਪਸ਼ੂਆਂ ਨੂੰ ਖਾਣਾ ਖੁਆਉਣ ਜਾਂ ਦਾਣਾ ਪਾਉਣ ਨਾਲ ਗੰਦਗੀ ਫੈਲਦੀ ਹੈ, ਜਿਸ 'ਤੇ 200 ਤੋਂ ਲੈ ਕੇ 500 ਰੁਪਏ ਤੱਕ ਦਾ ਚਲਾਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਕਰਨ ਵਾਲੇ 10 ਲੋਕਾਂ ਦੀ ਜਾਣਕਾਰੀ ਲਈ ਗਈ ਹੈ ਅਤੇ ਹੁਣ ਤੱਕ ਪੰਜ ਚਲਾਨ ਕੀਤੇ ਗਏ ਹਨ।
ਐਮਸੀਡੀ ਵਿਚ ਸਿਟੀ ਐਸਪੀ ਜ਼ੋਨ ਦੀ ਉਪਾਯੁਕਤ ਵੰਦਨਾ ਰਾਓ ਨੇ ਦੱਸਿਆ ਕਿ ਇੱਥੇ ਹੋਣ ਵਾਲੀ ਗੰਦਗੀ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ। ਜੋ ਵੀ ਪੰਛੀਆਂ ਨੂੰ ਦਾਣਾ ਪਾਉਣਗੇ ਜਾਂ ਫਿਰ ਆਵਾਰਾ ਪਸ਼ੂਆਂ ਨੂੰ ਖੁਆਉਣਗੇ, ਤਾਂ ਗੰਦਗੀ ਫੈਲਾਉਣ 'ਤੇ ਚਾਲਾਨ ਕੀਤਾ ਜਾਵੇਗਾ।
ਆਵਾਰਾ ਪਸ਼ੂਆਂ ਨੂੰ ਦਾਣਾ ਜਾਂ ਖਾਣਾ ਨਾ ਖਿਲਾਓ
ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਜ਼ਮੀਨ 'ਤੇ ਦਾਣਾ ਵੇਚਣ ਵਾਲਿਆਂ ਨੂੰ ਹਟਾ ਦਿੱਤਾ ਗਿਆ ਹੈ, ਨਾਲ ਹੀ ਇਲਾਕੇ ਦੀ ਸਫਾਈ ਕਰਕੇ ਉੱਥੇ ਬੋਰਡ ਲਗਾ ਦਿੱਤੇ ਹਨ ਕਿ ਲੋਕ ਪੰਛੀਆਂ ਅਤੇ ਆਵਾਰਾ ਪਸ਼ੂਆਂ ਨੂੰ ਦਾਣਾ ਜਾਂ ਖਾਣਾ ਨਾ ਖੁਆਓ। ਸੜਕ 'ਤੇ ਗੰਦਗੀ ਨਾਲ ਸ਼ਹਿਰ ਦਾ ਚਿੱਤਰ ਖਰਾਬ ਹੁੰਦਾ ਹੈ।
ਨਿਗਮ ਇਸ ਤਰ੍ਹਾਂ ਕਰੇਗਾ ਕਾਰਵਾਈ
ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜ ਚਲਾਨ ਲੋਕਾਂ ਦੇ ਘਰ ਭੇਜੇ ਗਏ ਹਨ। ਇਹ ਉਹ ਲੋਕ ਹਨ, ਜੋ ਆਪਣੇ ਵਾਹਨਾਂ ਨਾਲ ਆਉਂਦੇ ਹਨ ਅਤੇ ਜਿੱਥੇ ਮੌਕਾ ਮਿਲਦਾ ਹੈ ਉੱਥੇ ਹੀ ਪੰਛੀਆਂ ਨੂੰ ਦਾਣਾ ਪਾ ਦਿੰਦੇ ਹਨ। ਇਨ੍ਹਾਂ ਵਾਹਨਾਂ ਦੇ ਨੰਬਰ ਉੱਥੇ ਮੌਜੂਦ ਨਿਗਮ ਕਰਮਚਾਰੀ ਫੋਟੋ ਸਮੇਤ ਆਪਣੇ ਕੋਲ ਰੱਖ ਲੈਂਦਾ ਹੈ ਅਤੇ ਫਿਰ ਵਾਹਨ ਸੰਖਿਆ ਦੇ ਆਧਾਰ 'ਤੇ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਵਾਹਨ ਮਾਲਕ ਦਾ ਪਤਾ ਲਗਾ ਕੇ ਚਲਾਨ ਘਰ ਭੇਜਿਆ ਜਾ ਰਿਹਾ ਹੈ। ਜਿਨ੍ਹਾਂ ਨੂੰ ਚਲਾਨ ਭੇਜੇ ਜਾ ਰਹੇ ਹਨ, ਉਨ੍ਹਾਂ ਨੂੰ ਨਿਰਧਾਰਿਤ ਤਰੀਕ 'ਤੇ ਨਿਗਮ ਦਫ਼ਤਰ ਵਿਚ ਆ ਕੇ ਚਲਾਨ ਦਾ ਭੁਗਤਾਨ ਕਰਨਾ ਹੋਵੇਗਾ।
ਬਿਮਾਰੀ ਫੈਲਾਉਂਦੇ ਹਨ ਕਬੂਤਰ
ਕਬੂਤਰਾਂ ਦੀ ਭਰਮਾਰ ਹੈ। ਘਰਾਂ ਦੀਆਂ ਬਾਲਕਨੀਆਂ ਅਤੇ ਛੱਤਾਂ 'ਤੇ ਕਬੂਤਰਾਂ ਤੋਂ ਲੋਕ ਪਰੇਸ਼ਾਨ ਹਨ। ਪੰਛੀਆਂ ਨੂੰ ਦਾਣਾ ਪਾਉਣ ਨੂੰ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ, ਇਸ ਲਈ ਲੋਕ ਦਿੱਲੀ ਵਿਚ ਜਗ੍ਹਾ-ਜਗ੍ਹਾ ਚੌਰਾਹਿਆਂ 'ਤੇ ਦਾਣਾ ਪਾਉਂਦੇ ਹਨ। ਜਿੱਥੇ ਕਬੂਤਰਾਂ ਦੀ ਭਰਮਾਰ ਹੁੰਦੀ ਹੈ। ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਹੈ।





Comments