ਡਾਕਘਰਾਂ ’ਚ ਬਿਨਾ ਬਿੱਲ ਬੁੱਕ ਹੋ ਰਹੇ ਪਾਰਸਲ, ਸਰਕਾਰ ਨੂੰ ਜੀਐੱਸਟੀ ਦੀ ਚੋਰੀ ਰਾਹੀਂ ਲੱਗ ਰਿਹਾ ਚੂਨਾ
- Ludhiana Plus
- Feb 8, 2025
- 1 min read
08/02/2025

ਟੈਕਸ ਚੋਰੀ ਕਰਨ ਵਾਲਿਆਂ ਵੱਲੋਂ ਸਰਕਾਰਾਂ ਨੂੰ ਚੂਨਾ ਲਗਾਉਣ ਲਈ ਨਿੱਤ ਨਵਾਂ ਰਸਤਾ ਲੱਭਿਆ ਜਾਂਦਾ ਹੈ, ਅਜਿਹਾ ਹੀ ਇੱਕ ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ‘ਪੰਜਾਬੀ ਜਾਗਰਣ’ ਦੀ ਟੀਮ ਵੱਲੋਂ ਪੁਖਤਾ ਜਾਣਕਾਰੀ ਮਿਲਣ ਤੋਂ ਬਾਅਦ ਕੁਝ ਬਿਨਾ ਬਿੱਲ ਵਾਲੇ ਪਾਰਸਲ ਲੁਧਿਆਣਾ ਦੇ ਭਦੌੜ ਹਾਊਸ ਸਥਿਤ ਡਾਕਘਰ ’ਚ ਲੁਧਿਆਣਾ ਤੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਲਈ ਬੁੱਕ ਕਰਵਾਏ ਗਏ।
ਜਦੋਂ ਇਸ ਸਬੰਧੀ ਪੱਤਰਕਾਰ ਨੇ ਪਾਰਸਲ ਬੁੱਕ ਕਰਨ ਵਾਲੇ ਨਾਲ ਬਿੱਲ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਪਾਰਸਲ ਦਾ ਵਜਨ ਕਰਵਾ ਕੇ ਉਸਦੇ ਬਣਦੇ ਪੈਸੇ ਜਮ੍ਹਾ ਕਰਵਾਓ, ਸਾਨੂੰ ਬਿੱਲ ਦੀ ਜ਼ਰੂਰਤ ਨਹੀਂ ਹੈ, ਜਿਸ ਤੋਂ ਬਾਅਦ ਪੱਤਰਕਾਰ ਵੱਲੋਂ ਵੱਖ-ਵੱਖ ਥਾਵਾਂ ਤੇ ਹੋਰ ਵੀ ਪਾਰਸਲ ਬੁੱਕ ਕਰਵਾਏ ਜੋ ਆਸਾਨੀ ਨਾਲ ਸਬੰਧਿਤ ਕਰਮਚਾਰੀ ਵੱਲੋਂ ਬਣਦੇ ਪੈਸਿਆਂ ਦੀ ਰਸੀਦ ਕੱਟਣ ਤੋਂ ਬਾਅਦ ਸਬੰਧਿਤ ਥਾਵਾਂ ਲਈ ਜਲਦ ਰਵਾਨਾ ਕਰਨ ਦਾ ਆਖ ਬੁੱਕ ਕਰ ਲਏ।
ਜ਼ਿਕਰਯੋਗ ਹੈ ਕਿ ਜੀਐੱਸਟੀ ਵਿਭਾਗ ਵੱਲੋਂ ਖ਼ਰੀਦ/ਵੇਚ ਕਰਨ ਲਈ ਬਿਲ ਕੱਟਣ ਅਤੇ ਜੀਐੱਸਟੀ ਅਦਾ ਕਰਨ ਲਈ ਜਾਗਰੂਕ ਕੈਂਪ ਤਾਂ ਲਗਾਏ ਜਾ ਰਹੇ ਹਨ ਅਤੇ ਵੱਖ-ਵੱਖ ਇਲਾਕਿਆਂ ’ਚ ਛਾਪੇਮਾਰੀ ਕਰਕੇ ਚੈਕਿੰਗ ਦੌਰਾਨ ਕਾਰਵਾਈ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਜੀਐੱਸਟੀ ਵਿਭਾਗ ਦੇ ਅਧਿਕਾਰੀਆਂ ਦੀਆਂ ਅੱਖਾਂ ’ਚ ਘੱਟਾ ਪਾ ਸੂਬੇ ਭਰ ਦੇ ਡਾਕਘਰਾਂ ’ਚ ਬਿਨਾ ਬਿੱਲ ਤੋਂ ਕਾਰੋਬਾਰੀਆਂ ਦਾ ਕਾਰੋਬਾਰ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।





Comments