google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪਤਨੀ ’ਤੇ ਮਾੜੀ ਨਿਗ੍ਹਾ ਰੱਖਣ ਵਾਲੇ ਦੀਆਂ ਅੱਖਾਂ ਕੱਢੀਆਂ, ਗੁੱਸੇ 'ਚ ਪਤੀ....

  • Mar 7, 2025
  • 1 min read

07/03/2025

ਕੋਲਕਾਤਾ ਨਾਲ ਲੱਗਦੇ ਦੱਖਣੀ ਦਮਦਮ ’ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਸ਼ਰਾਬ ਦੇ ਨਸ਼ੇ ’ਚ ਟੱਲੀ ਹੋਏ ਇਕ ਨੌਜਵਾਨ ਨੇ ਇਕ ਘਰ ਦੇ ਦਰਵਾਜ਼ੇ ’ਤੇ ਡਿੱਗ ਕੇ ਕਥਿਤ ਤੌਰ ’ਤੇ ਇਕ ਮਹਿਲਾ ’ਤੇ ਮਾੜੀ ਨਿਗ੍ਹਾ ਪਾਈ ਤਾਂ ਉਸਦੇ ਗੁੱਸੇ ’ਚ ਆਏ ਪਤੀ ਨੇ ਨੌਜਵਾਨ ਦੀ ਜੰਮ ਕੇ ਕੁੱਟਮਾਰ ਕਰ ਦਿੱਤੀ ਤੇ ਉਸ ਤੋਂ ਬਾਅਦ ਉਸਦੀ ਛਾਤੀ ’ਤੇ ਬੈਠ ਕੇ ਅੱਖਾਂ ਕੱਢ ਦਿੱਤੀਆਂ।


ਨੌਜਵਾਨ ਦੀਆਂ ਚੀਕਾਂ ਸੁਣ ਕੇ ਇਕੱਠੇ ਹੋਏ ਲੋਕਾਂ ਦੀ ਭੀੜ ਨੇ ਪਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਮ੍ਰਿਤਕ ਦਾ ਨਾਂ ਗੋਕੁਲ ਮੰਡਲ ਸੀ। ਜ਼ਖ਼ਮੀ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ। ਉਸਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਦਮਦਮ ਦੇ ਵਾਰਡ ਨੰਬਰ ਤਿੰਨ ਦੇ ਪ੍ਰਮੋਦ ਨਗਰ ਇਲਾਕੇ ’ਚ ਬੁੱਧਵਾਰ ਨੂੰ ਵਾਪਰੀ।


ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ’ਚ ਪ੍ਰਦੀਪ ਇਲਾਕੇ ’ਚ ਗਲੀ ’ਚੋਂ ਲੰਘ ਰਿਹਾ ਸੀ ਕਿ ਉਹ ਗੋਕੁਲ ਮੰਡਲ ਦੇ ਘਰ ਦੇ ਬੂਹੇ ’ਤੇ ਡਿੱਗ ਗਿਆ ਤੇ ਬੂਹਾ ਖੁੱਲ੍ਹ ਗਿਆ। ਇਸ ਤੋਂ ਬਾਅਦ ਉਸਦੇ ਘਰ ਤੋਂ ਬਾਹਰ ਨਿਕਲੀ ਮਹਿਲਾ ਨੂੰ ਦੇਖ ਕੇ ਉਸ ’ਤੇ ਮਾੜੀ ਨਿਗ੍ਹਾ ਪਾਈ। ਇੰਨੇ ’ਚ ਘਰੋਂ ਮਹਿਲਾ ਦਾ ਪਤੀ ਗੋਕੁਲ ਵੀ ਨਿਕਲਿਆ ਤੇ ਪ੍ਰਦੀਪ ਦੀ ਕੁੱਟਮਾਰ ਕਰ ਦਿੱਤੀ। ਉਹ ਪ੍ਰਦੀਪ ਦੀ ਛਾਤੀ ’ਤੇ ਚੜ੍ਹ ਗਿਆ ਤੇ ਦੋਵੇਂ ਅੱਖਾਂ ਬਾਹਰ ਕੱਢ ਦਿੱਤੀਆਂ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਤੇ ਗੋਕੁਲ ਨੂੰ ਫੜ ਕੇ ਕੁੱਟ ਦਿੱਤਾ।

Comments


Logo-LudhianaPlusColorChange_edited.png
bottom of page