google-site-verification=ILda1dC6H-W6AIvmbNGGfu4HX55pqigU6f5bwsHOTeM
top of page

ਭਾਰਤੀ ਵਿਦਿਆਰਥੀਆਂ ਨੂੰ ਝਟਕਾ ! ਕੈਨੇਡਾ ਸਰਕਾਰ ਵੱਲੋਂ LMIA ਦੇ ਪੁਆਇੰਟ ਬੰਦ ਕਰਨ ਦਾ ਐਲਾਨ, ਬਾਰਡਰ 'ਤੇ ਫਲੈਗ ਪੁਲਿੰਗ ਵੀ ਖ਼ਤਮ

  • Dec 18, 2024
  • 1 min read

18/12/2024

ਕੈਨੇਡਾ ਦੀ ਫੈਡਰਲ ਸਰਕਾਰ ਨੇ ਐਕਸਪ੍ਰੈਸ ਐਂਟਰੀ 'ਚ LMIA ਦੇ ਮਿਲਦੇ ਵਾਧੂ 50 ਪੁਆਇੰਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸਦੇ ਨਾਲ ਹੀ ਸਰਕਾਰ ਵੱਲੋਂ ਕੈਨੇਡਾ ਤੇ ਅਮਰੀਕਾ ਬਾਰਡਰ 'ਤੇ ਫਲੈਗ ਪੋਲਿੰਗ ਨੂੰ ਵੀ ਖ਼ਤਮ ਕਰਨ ਦੀ ਕਹੀ ਗੱਲ ਹੈ। ਇਸ ਐਲਾਨ ਨਾਲ ਹੋਰਨਾਂ ਦੇਸ਼ਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਪੰਜਾਬੀਆਂ ਨੂੰ ਸੱਟ ਵੱਜੇਗੀ।


LMIA ਕੀ ਹੈ?

ਕੈਨੇਡਾ 'ਚ ਕੰਪਨੀਆਂ ਜਾਂ ਰੁਜ਼ਗਾਰਦਾਤਾਵਾਂ ਨੂੰ LMIA ਜ਼ਰੀਏ ਵਿਦੇਸ਼ੀ ਕਾਮਿਆਂ ਨੂੰ ਨੌਕਰੀ 'ਤੇ ਰੱਖਣ ਦੀ ਇਜਾਜ਼ਤ ਮਿਲਦੀ ਹੈ, ਜਦੋਂ ਉਹ ਕਿਸੇ ਪੋਸਟ ਨੂੰ ਕੈਨੇਡੀਅਨ ਨਾਗਰਿਕਾਂ ਜਾਂ ਸਥਾਈ ਨਿਵਾਸੀਆਂ ਨਾਲ ਨਹੀਂ ਭਰ ਪਾਉਂਦੇ। ਪਾਜ਼ੇਟਿਵ LMIA ਹਾਸਲ ਕਰਨ ਲਈ, ਕੰਪਨੀਆਂ ਨੂੰ ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ 'ਤੇ ਨੌਕਰੀ ਦੇ ਵੇਰਵੇ ਪੋਸਟ ਕਰਨੇ ਪੈਂਦੇ ਹਨ। ਉਨ੍ਹਾਂ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਕਿਸੇ ਕੰਮ ਲਈ ਵਿਸ਼ੇਸ਼ ਤੌਰ 'ਤੇ ਵਿਦੇਸ਼ੀ ਕਾਮੇ ਲੋੜੀਂਦੇ ਹਨ। ਇਸ ਤੋਂ ਬਾਅਦ ਇਕ ਸਖ਼ਤ ਪ੍ਰਵਾਨਗੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ। LMIA ਲਈ ਪ੍ਰੋਸੈਸਿੰਗ ਫੀਸ 1000 ਕੈਨੇਡੀਅਨ ਡਾਲਰ ਹੈ, ਜੋ ਕੰਪਨੀ ਜਾਂ ਮਾਲਕ ਨੇ ਅਦਾ ਕਰਨੀ ਹੁੰਦੀ ਹੈ।


PR 'ਚ ਮਦਦ ਕਰਦੈ LMIA

ਮਾਹਿਰਾਂ ਦਾ ਕਹਿਣਾ ਹੈ ਕਿ ਪੀਆਰ ਦੇ ਮੌਕੇ ਹੌਲੀ-ਹੌਲੀ ਘੱਟ ਰਹੇ ਹਨ। ਇਸ ਲਈ ਜਿਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ 'ਚ ਪੱਕੇ ਤੌਰ 'ਤੇ ਰਹਿਣ ਲਈ PR ਦੀ ਲੋੜ ਹੈ, ਉਨ੍ਹਾਂ ਨੂੰ ਹੁਣ LMIA ਰੂਟ ਦਾ ਲਾਭ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। LMIA ਸਮਰਥਿਤ ਨੌਕਰੀ ਨਾ ਸਿਰਫ਼ ਇਕ ਭਾਰਤੀ ਵਿਦਿਆਰਥੀ ਨੂੰ ਕੈਨੇਡਾ 'ਚ ਰਹਿਣ ਦੀ ਇਜਾਜ਼ਤ ਦਿੰਦੀ ਹੈ ਬਲਕਿ ਉਸਨੂੰ ਕੈਨੇਡੀਅਨ ਕੰਮ ਦਾ ਜ਼ਰੂਰੀ ਤਜਰਬਾ ਵੀ ਮਿਲ ਜਾਂਦਾ ਹੈ। ਇਸ ਨਾਲ ਉਸ ਦੇ ਪੀਆਰ ਐਪਲੀਕੇਸ਼ਨ ਅਪਰੂਵਲ ਨੂੰ ਬੂਸਟ ਮਿਲ ਜਾਂਦਾ ਹੈ।

Comments


Logo-LudhianaPlusColorChange_edited.png
bottom of page