google-site-verification=ILda1dC6H-W6AIvmbNGGfu4HX55pqigU6f5bwsHOTeM
top of page

ਮੰਦਰ ਨੇੜੇ ਖੜ੍ਹੀਆਂ ਦੋ ਕਾਰਾਂ ਨੂੰ ਲੱਗੀ ਅੱਗ, ਸੜ ਕੇ ਹੋਈਆਂ ਸੁਆਹ; ਵਜ੍ਹਾ ਜਾਣ ਕੇ ਹਰ ਕੋਈ ਹੈਰਾਨ

  • bhagattanya93
  • Apr 28
  • 2 min read

28/04/2025

ree

ਪਠਾਨਕੋਟ ਡਲਹੌਜ਼ੀ ਰੋਡ ’ਤੇ ਪੁਰਾਣੀ ਕਚਹਿਰੀ ਦੇ ਸਾਹਮਣੇ ਐਤਵਾਰ ਦੁਪਹਿਰੇ ਅੱਗ ਲੱਗ ਗਈ, ਜਿਸ ਨੇ ਦੋ ਕਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਦੋਵੇਂ ਕਾਰਾਂ ਸੜ ਕੇ ਸੁਆਹ ਹੋ ਗਈਆਂ। ਇਹ ਹਾਦਸਾ ਟਰੱਸਟ ਦੀ ਗਰਾਊਂਡ ਵਿੱਚ ਅਰੋੜ ਵੰਸ਼ ਦੇ ਮੰਦਰ ਨੇੜੇ ਹੋਇਆ ਜਿੱਥੇ ਲੋਕ ਦਰਸ਼ਨ ਲਈ ਆਏ ਹੋਏ ਸਨ।


ਸਥਾਨਕ ਲੋਕਾਂ ਨੇ ਦੱਸਿਆ ਕਿ ਅਰੋੜ ਵੰਸ਼ ਮੰਦਰ ਵਿਖੇ ਲੋਕਾਂ ਦੀ ਭੀੜ ਸੀ। ਜਲੰਧਰ ਤੋਂ ਆਏ ਵਿਅਕਤੀ ਨੇ ਆਪਣੀ 2023 ਮਾਡਲ ਦੀ ਅਲਟਰੋਜ਼ ਕਾਰ ਮੰਦਰ ਨੇੜੇ ਦਰੱਖਤ ਹੇਠਾਂ ਖੜ੍ਹੀ ਕੀਤੀ ਹੋਈ ਸੀ। ਇੱਕ ਹੋਰ ਵੈਗਨਰ ਕਾਰ ਵੀ ਉਥੇ ਖੜ੍ਹੀ ਸੀ, ਜੋ ਕਿ ਡਲਹੌਜ਼ੀ ਰੋਡ ਦੇ ਰਹਿਣ ਵਾਲੇ ਵਿਕਾਸ ਵਰਮਾ ਦੀ ਸੀ। ਦੱਸਿਆ ਗਿਆ ਹੈ ਕਿ ਕੂੜੇ ਕਰਕਟ ਨੂੰ ਲਗਾਈ ਗਈ ਅੱਗ ਨੇ ਫੈਲ ਕੇ ਕਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਕੁਝ ਹੀ ਮਿੰਟਾਂ ਵਿੱਚ ਇਹ ਅੱਗ ਭਿਆਨਕ ਰੂਪ ਧਾਰ ਗਈ। ਅੱਗ ਇਸ ਹੱਦ ਤੱਕ ਵਧ ਗਈ ਕਿ ਦੋਵੇਂ ਕਾਰਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਲੋਕਾਂ ਨੇ ਤੁਰੰਤ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਪਰ ਫਾਇਰ ਵਿਭਾਗ ਦੀਆਂ ਗੱਡੀਆਂ ਅੱਧੇ ਘੰਟੇ ਤੋਂ ਬਾਅਦ ਮੌਕੇ ’ਤੇ ਪਹੁੰਚੀਆਂ। ਤਦ ਤਕ ਦੋਵੇਂ ਕਾਰਾਂ ਸੜ ਚੁੱਕੀਆਂ ਸਨ। ਹਾਲਾਂਕਿ ਫਾਇਰ ਵਿਭਾਗ ਦੀਆਂ ਟੀਮਾਂ ਨੇ ਬਾਕੀ ਦੇ ਇਲਾਕੇ ਵਿੱਚ ਅੱਗ ਨੂੰ ਹੋਰ ਫੈਲਣ ਤੋਂ ਰੋਕ ਲਿਆ।

ree

ਥਾਣਾ ਡਵੀਜ਼ਨ ਨੰਬਰ 1 ਦੀ ਪੁਲਿਸ ਵੀ ਮੌਕੇ ’ਤੇ ਪਹੁੰਚੀ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਜਦੋਂ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਦਾ, ਤਦ ਤੱਕ ਲੋਕਾਂ ਨੂੰ ਹਰ ਸੰਭਵ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ। ਇਹ ਅੱਗ ਦੇ ਨਾਲ-ਨਾਲ, ਲੋਕਾਂ ਨੂੰ ਖ਼ਾਸ ਕਰਕੇ ਪਦਾਰਥ ਅਤੇ ਹੋਰ ਕੂੜੇ-ਕਚਰੇ ਨੂੰ ਸਹੀ ਢੰਗ ਨਾਲ ਸੁੱਟਣ ਅਤੇ ਮੌਕੇ 'ਤੇ ਉਨ੍ਹਾਂ ਨੂੰ ਸਾੜਨ ਤੋਂ ਬਚਣ ਦੀ ਵੀ ਸਲਾਹ ਦਿੱਤੀ ਗਈ ਹੈ।

Comments


Logo-LudhianaPlusColorChange_edited.png
bottom of page