google-site-verification=ILda1dC6H-W6AIvmbNGGfu4HX55pqigU6f5bwsHOTeM
top of page

AAP MLA ਸੇਖੋਂ ਦੀ ਪਤਨੀ ਨੇ DC Ruhi Dugg ਨਾਲ ਕੀਤੀ ਬਦਸਲੂਕੀ,ਰੋਂਦੀ DC ਛੱਡ ਗਈ ਪ੍ਰੋਗਰਾਮ

  • bhagattanya93
  • Sep 26, 2022
  • 1 min read

ਫਰੀਦਕੋਟ ,25 ਸਤੰਬਰ

ree

ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸੇਖੋਂ ਦੀ ਪਤਨੀ ਬੇਅੰਤ ਕੌਰ ਨੇ ਇੱਕ ਸਮਾਗਮ ਦੌਰਾਨ ਫਰੀਦਕੋਟ ਦੀ ਡੀਸੀ ਰੂਹੀ ਦੁੱਗ ਨਾਲ ਬਦਸਲੂਕੀ ਕਰਨ ਦੇ ਦੋਸ਼ ਲਾਏ ਹਨ।ਸੂਤਰਾਂ ਮੁਤਾਬਕ, ਇਸ ਤੋਂ ਦੁਖੀ ਡੀਸੀ ਪ੍ਰੋਗਰਾਮ ਛੱਡ ਕੇ ਚਲੇ ਗਏ।ਮਾਮਲਾ ਆਈਏਐਸ ਆਫੀਸਰਜ਼ ਐਸੋਸੀਏਸ਼ਨ ਕੋਲ ਪਹੁੰਚ ਗਿਆ ਹੈ।

ਐਸੋਸੀਏਸ਼ਨ ਦੇ ਪ੍ਰਦਾਨ ਵੇਣੂ ਪ੍ਰਸਾਦ ਨੇ ਵੀ ਡੀਸੀ ਤੋਂ ਦੁਰਵਿਵਹਾਰ ਦੀ ਪੁਸ਼ਟੀ ਕੀਤੀ ਹੈ।ਘਟਨਾ ਵੀਰਵਾਰ ਰਾਤ ਦੀ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਫਰੀਦਕੋਟ ‘ਚ ਚੱਲ ਰਹੇ ਬਾਬਾ ਫਰੀਦ ਆਗਮਨ ਪੁਰਬ ‘ਤੇ ਰਾਤ ਨੂੰ ਹੋਏ ਸਮਾਗਮ ‘ਚ ਸੂਫੀ ਗਾਇਕ ਸਤਿੰਦਰ ਸਰਤਾਜ ਮੁੱਖ ਕਲਾਕਾਰ ਸਨ।ਇਸ ਪ੍ਰੋਗਰਾਮ ‘ਚ ਵਿਧਾਇਕ ਸੇਖੋਂ ਦੀ ਪਤਨੀ ਬੇਅੰਤ ਕੌਰ ਵੀ ਆਪਣੇ 20 ਹੋਰ ਲੋਕਾਂ ਨਾਲ ਪਹੁੰਚੇ ਸਨ।ਬੇਅੰਤ ਕੌਰ ਲਈ ਵੀਵੀਆਈਪੀ ਸ਼੍ਰੇਣੀ ‘ਚ ਇਕ ਸੀਟ ਰੱਖੀ ਗਈ ਸੀ ਪਰ ਬਾਕੀਆਂ ਨੂੰ ਕੁਰਸੀ ਨਹੀਂ ਮਿਲੀ।

ਇਸ ਤੋਂ ਨਰਾਜ਼ ਹੋ ਕੇ ਉਹ ਪ੍ਰੋਗਰਾਮ ਛੱਡ ਕੇ ਚਲੇ ਗਏ।ਬਾਅਦ ‘ਚ ਜ਼ਿਲ੍ਹਾ ਪ੍ਰਸ਼ਾਨ ਨੇ ਉਨ੍ਹਾਂ ਨੂੰ ਮਨਾ ਕੇ ਵਾਪਸ ਲਿਆਂਦਾ।ਇਸ ਪਿੱਛੋਂ ਮਹਿਮਾਨਾਂ ਲਈ ਰੱਖੇ ਗਏ ਰਾਤ ਦੇ ਖਾਣੇ ਦੌਰਾਨ ਉਸ ਸਮੇਂ ਮਾਹੌਲ ਖਰਾਬ ਹੋ ਗਿਆ ਜਦੋਂ ਬੇਅੰਤ ਕੌਰ ਨੇ ਡੀਸੀ ਨੂੰ ਸਾਰਿਆਂ ਸਾਹਮਣੇ ਤਾੜਨਾ ਕੀਤੀ।ਇਸ ਸਬੰਧੀ ਵਿਧਾਇਕ ਗੁਰਦਿਤ ਸੇਖੋਂ ਤੇ ਉਨ੍ਹਾਂ ਦੀ ਪਤਨੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।ਡੀਸੀ ਨੇ ਵੀ ਕੋਈ ਟਿੱਪਣੀ ਨਹੀਂ ਕੀਤੀ।

Comments


Logo-LudhianaPlusColorChange_edited.png
bottom of page