Air India ਦਾ ਜਹਾਜ਼ ਏਅਰਪੋਰਟ ਨੇੜੇ ਕਰੈਸ਼-238 ਸਵਾਰੀਆਂ ਸੀ ਸਵਾਰ-ਗੁਜਰਾਤ ਤੋਂ ਲੰਡਨ ਜਾ ਰਿਹਾ ਸੀ ਜਹਾਜ...
- bhagattanya93
- Jun 12
- 1 min read
12/06/2025

ਇਸ ਵੇਲੇ ਦੀ ਵੱਡੀ ਤੇ ਮੰਦਭਾਗੀ ਖਬਰ ਆ ਰਹੀ ਹੈ ਕਿ ਗੁਜਰਾਤ ਚ ਅਹਿਮਦਾਬਾਦ ਏਅਰਪੋਰਟ ਨੇੜੇ ਏਅਰ ਇੰਡੀਆ ਦਾ ਜਹਾਜ਼ ਉਸ ਸਮੇਂ ਕਰੈਸ਼ ਹੋ ਗਿਆ ਜਦੋਂ ਏਅਰਪੋਰਟ ਤੋਂ ਉਡਾਨ ਭਰ ਰਿਹਾ ਸੀ । ਦੱਸਿਆ ਜਾਂਦਾ ਹੈ ਕਿ ਜਹਾਜ਼ ਦਾ ਪਿਛਲਾ ਹਿੱਸਾ ਇੱਕ ਦਰਖਤ ਨਾਲ ਟਕਰਾ ਗਿਆ ਜਿਸ ਨਾਲ ਜਹਾਜ ਹਾਦਸਾਗ੍ਰਸਤ ਹੋ ਗਿਆ । ਇਸ ਵਿੱਚ 238 ਸਵਾਰੀਆਂ ਸਵਾਰ ਸਨ । ਭਾਵੇਂ ਕਿ ਅੱਗ ਬੁਝਾਉਣ ਵਾਲੀਆਂ ਗੱਡੀਆਂ ਤੇ ਪ੍ਰਸ਼ਾਸਨ ਮੌਕੇ ਤੇ ਪੁੱਜ ਗਿਆ ਪਰ ਜਹਾਜ਼ ਪੂਰੀ ਤਰ੍ਹਾਂ ਅੱਗ ਨਾਲ ਤਬਾਹ ਹੋ ਗਿਆ। ਪਰ ਅਜੇ ਤੱਕ ਪੂਰੀ ਖਬਰ ਸਾਹਮਣੇ ਨਹੀਂ ਕਿ ਸਵਾਰੀਆਂ ਦਾ ਕੀ ਹਾਲ ਹੈ ਪਰ ਗੁਜਰਾਤ ਦੇ ਅਹਿਮਦਾਬਾਦ ਤੋਂ ਇਹ ਜਹਾਜ ਲੰਦਨ ਨੂੰ ਜਾ ਰਿਹਾ ਸੀ । ਇਸ ਮੌਕੇ ਪ੍ਰਸ਼ਾਸਨ ਵੱਲੋਂ ਜਿਸ ਤਰੀਕੇ ਨਾਲ ਰੈਸਕਿਊ ਵੀ ਕੀਤਾ ਜਾ ਰਿਹਾ ਹੈ।





Comments