CM Bhagwant Mann ਨੂੰ ਮਿਲੀ ਹਸਪਤਾਲੋਂ ਛੁੱਟੀ, ਤਿੰਨ ਦਿਨਾਂ ਤੋਂ ਫੋਰਟਿਸ ਹਸਪਤਾਲ 'ਚ ਸਨ ਦਾਖ਼ਲ
- Sep 29, 2024
- 1 min read
29/09/2024
ਸਿਹਤ 'ਚ ਸੁਧਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਤਵਾਰ ਨੂੰ ਫੋਰਟਿਸ ਹਸਪਤਾਲ ਤੋਂ ਛੁੱਟੀ ਮਿਲ ਗਈ ਜਿਸ ਤੋਂ ਬਾਅਦ ਉਹ ਆਪਣੇ ਕਾਫਿਲੇ ਨਾਲ ਸੀਐਮ ਰਿਹਾਇਸ਼ ਵੱਲ ਰਵਾਨਾ ਹੋ ਗਏ। ਉਹ ਤਿੰਨ ਦਿਨਾਂ ਤੋਂ ਇੱਥੇ ਜ਼ੇਰੇ ਇਲਾਜ ਸਨ। ਇਸ ਦੌਰਾਨ ਕਈ ਵਿਧਾਇਕ ਤੇ ਮੰਤਰੀ ਉਨ੍ਹਾਂ ਦਾ ਹਾਲ-ਚਾਲ ਜਾਣਨ ਪੁੱਜੇ।
ਹਾਲ ਹੀ 'ਚ ਖੁਲਾਸਾ ਹੋਇਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(Bhagwant Mann) ਲੈਪਟੋਸਪਾਇਰੋਸਿਸ (Leptospirosis) ਤੋਂ ਪੀੜਤ ਹਨ। ਬੁੱਧਵਾਰ ਨੂੰ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਤੇ ਹਾਲਤ ਸਥਿਰ ਹੋਣ 'ਤੇ ਅੱਜ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।






Comments