"CM ਮਾਨ ਨੇ ਗੰਨੇ ਦੇ ਭਾਅ ਵਿੱਚ 15 ਰੁਪਏ ਵਾਧੇ ਦਾ ਐਲਾਨ, ਕਿਸਾਨਾਂ ਲਈ ਖੁਸ਼ਖਬਰੀ"
- bhagattanya93
- Nov 26
- 1 min read
26/11/2025

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਇਸ ਵਾਰ ਗੰਨੇ ਦਾ ਭਾਅ ਪਿਛਲੇ ਸਾਲ ਨਾਲੋਂ 15 ਰੁਪਏ ਵਧਾ ਕੇ 416 ਰੁਪਏ ਪ੍ਰਤੀ ਕੁਇੰਟਲ ਦੇਣ ਦਾ ਐਲਾਨ ਕੀਤਾ ਹੈ।ਉਹ ਅੱਜ ਖੰਡ ਮਿੱਲ ਪਨਿਆੜ ਵਿਖੇ ਪੰਜਾਬ ਸਰਕਾਰ ਵੱਲੋਂ 402 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ 5000 ਟੀਡੀਸੀ ਦੀ ਸਮਰੱਥਾ ਵਾਲੀ ਨਵੀਂ ਖੰਡ ਮਿੱਲ ਅਤੇ ਕੋ ਜਨਰੇਸ਼ਨ ਪਲਾਂਟ ਦਾ ਉਦਘਾਟਨ ਕਰਨ ਲਈ ਪੁੱਜੇ ਹੋਏ ਸਨ। ਜਿੱਥੇ ਉਨ੍ਹਾਂ ਨੇ ਪੰਜਾਬ ਦੇ ਗੰਨਾ ਕਾਸ਼ਤਕਾਰ ਕਿਸਾਨਾਂ ਲਈ ਗੰਨੇ ਦੇ ਭਾਅ 416 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਪਣੇ ਕਿਸਾਨਾਂ ਨੂੰ ਦੇਸ਼ ਅੰਦਰ ਸਭ ਤੋਂ ਜਿਆਦਾ ਗੰਨੇ ਦਾ ਭਾਅ ਦੇ ਰਹੀ ਹੈ।





Comments