ED ਦੀ ਪੰਜਾਬ ਸਮੇਤ ਤਿੰਨ ਸੂਬਿਆਂ 'ਚ ਛਾਪੇਮਾਰੀ
- bhagattanya93
- 1 hour ago
- 1 min read
18/07/2025

ਇਨਫੋਰਸਮੈਂਟ ਡਾਇਰੈਕਟੋਰੇਟ (ED) ਜਲੰਧਰ ਜ਼ੋਨ ਨੇ ਚੰਡੀਗੜ੍ਹ, ਲੁਧਿਆਣਾ, ਬਰਨਾਲਾ ਤੇ ਮੁੰਬਈ 'ਚ ਚਾਰ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਪੰਜਾਬ 'ਚ 22 ਨਿੱਜੀ ਨਸ਼ਾਮੁਕਤੀ ਕੇਂਦਰਾਂ ਵੱਲੋਂ ਗੈਰ-ਕਾਨੂੰਨੀ ਨਸ਼ੇ ਦੀ ਬਿਕਵਾਲੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਜਾਂਚ ਤਹਿਤ ਕੀਤੀ ਗਈ। ED ਨੇ ਡਾ. ਅਮਿਤ ਬੰਸਲ ਤੇ ਹੋਰਨਾਂ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਦਰਜ ਕੀਤੀਆਂ ਵੱਖ-ਵੱਖ FIRs ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ। ਡਾ. ਅਮਿਤ ਬੰਸਲ ਪੰਜਾਬ 'ਚ 22 ਨਸ਼ਾਮੁਕਤੀ ਕੇਂਦਰਾਂ ਦਾ ਸੰਚਾਲਨ ਕਰਦੇ ਹਨ। ਇਹ ਨਿੱਜੀ ਨਸ਼ਾਮੁਕਤੀ ਕੇਂਦਰਾਂ ਨੂੰ ਆਪਣੇ ਕੇਂਦਰਾਂ 'ਚ ਰਜਿਸਟਰਡ ਮਰੀਜ਼ਾਂ ਨੂੰ BNX (Buprenorphine/Naloxone) ਦਵਾਈ ਮੁਹੱਈਆ ਕਰਵਾਉਣ ਦਾ ਕੰਮ ਸੌਂਪਿਆ ਗਿਆ ਹੈ। ਇਹ ਦਵਾਈਆਂ ਨਸ਼ੇ ਦੇ ਆਦੀ ਵਿਅਕਤੀਆਂ ਦੇ ਪੁਨਰਵਾਸ ਲਈ ਨਿਰਧਾਰਤ ਕੀਤੀਆਂ ਗਈਆਂ ਹਨ, ਪਰ ਇਨ੍ਹਾਂ ਦਾ ਜ਼ਿਆਦਾ ਸੇਵਨ ਨਵੇਂ ਕਿਸਮ ਦੇ ਨਸ਼ੇ ਦੇ ਦੁਰਵਿਹਾਰ ਲਈ ਵੀ ਕੀਤਾ ਜਾ ਰਿਹਾ ਹੈ।
ਜਾਂਚ ਦੌਰਾਨ ਇਹ ਪਤਾ ਲੱਗਿਆ ਕਿ ਡਾ. ਅਮਿਤ ਬਾਂਸਲ ਨੇ ਆਪਣੇ ਨਸ਼ਾਮੁਕਤੀ ਕੇਂਦਰਾਂ ਜ਼ਰੀਏ ਨਸ਼ਾਮੁਕਤੀ ਕੇਂਦਰ ਦੀਆਂ ਸਹੂਲਤਾਂ ਦੀ ਦੁਰਵਰਤੋਂ ਕੀਤੀ ਹੈ ਤੇ ਨਸ਼ਾਮੁਕਤੀ ਦਵਾਈਆਂ ਦੀ ਗੈਰ-ਕਾਨੂੰਨੀ ਬਿਕਵਾਲੀ 'ਚ ਸ਼ਾਮਿਲ ਹਨ।
Comments