google-site-verification=ILda1dC6H-W6AIvmbNGGfu4HX55pqigU6f5bwsHOTeM
top of page

IRCTC App ਤੋਂ ਬੁੱਕ ਕਰੋ ਰਾਮ ਨਗਰੀ ਅਯੁੱਧਿਆ ਲਈ ਸਪੈਸ਼ਲ ਟ੍ਰੇਨ, ਜਾਣੋ ਸਟੈੱਪ ਬਾਇ ਸਟੈੱਪ ਪੂਰਾ ਪ੍ਰੋਸੈੱਸ

  • bhagattanya93
  • Jan 22, 2024
  • 1 min read

22/01/2024

ree

ਰਾਮ ਨਗਰੀ ਅਯੁੱਧਿਆ 'ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਬਾਅਦ ਰਾਮ ਭਗਤਾਂ ਨੂੰ 23 ਜਨਵਰੀ ਤੋਂ ਮੰਦਰ ਦੇ ਦਰਸ਼ਨਾਂ ਦਾ ਮੌਕਾ ਮਿਲੇਗਾ। ਅਜਿਹੇ 'ਚ ਜੇਕਰ ਤੁਸੀਂ ਵੀ ਅਯੁੱਧਿਆ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਪੈਸ਼ਲ ਟਰੇਨ ਰਾਹੀਂ ਰਾਮ ਨਗਰੀ ਪਹੁੰਚ ਸਕਦੇ ਹੋ।

ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਅਯੁੱਧਿਆ ਧਾਮ ਜੰਕਸ਼ਨ ਲਈ 200 ਵਿਸ਼ੇਸ਼ ਰੇਲ ਗੱਡੀਆਂ ਦੀ ਸਹੂਲਤ ਹੋਵੇਗੀ। ਭਾਰਤੀ ਰੇਲਵੇ ਦੇ ਆਈਆਰਸੀਟੀਸੀ ਐਪ ਰਾਹੀਂ ਟਿਕਟਾਂ ਬੁੱਕ ਕਰ ਕੇ ਕੋਈ ਵੀ ਅਯੁੱਧਿਆ ਪਹੁੰਚ ਸਕਦਾ ਹੈ। ਇਨ੍ਹਾਂ ਸਪੈਸ਼ਲ ਟਰੇਨਾਂ ਦੀ ਬੁਕਿੰਗ ਸਿਰਫ IRCTC ਐਪ ਰਾਹੀਂ ਹੀ ਕੀਤੀ ਜਾ ਸਕਦੀ ਹੈ।

ਇਸ ਲੇਖ 'ਚ ਅਸੀਂ ਅਯੁੱਧਿਆ ਜਾਣ ਵਾਲੀ ਵਿਸ਼ੇਸ਼ ਰੇਲਗੱਡੀ ਦੀ ਬੁਕਿੰਗ ਦੀ ਪੂਰੀ ਪ੍ਰਕਿਰਿਆ ਬਾਰੇ ਦੱਸ ਰਹੇ ਹਾਂ-

ਇਸ ਐਪ ਦੀ ਵਰਤੋਂ ਕਰਨ ਲਈ ਇਹ ਜ਼ਰੂਰੀ ਹੈ ਕਿ ਤੁਸੀਂ IRCTC ਐਪ ਦੇ ਰਜਿਸਟਰਡ ਯੂਜ਼ਰ ਹੋ। ਜੇਕਰ ਤੁਸੀਂ ਪਹਿਲੀ ਵਾਰ ਇਸ ਐਪ ਦੀ ਵਰਤੋਂ ਕਰ ਰਹੇ ਹੋ ਤਾਂ ਨਵੇਂ ਯੂਜ਼ਰਜ਼ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੋਵੇਗੀ।

  • ਅਕਾਊਂਟ ਲੌਗਇਨ ਕਰਨ ਤੋਂ ਬਾਅਦ ਤੁਹਾਨੂੰ ਟ੍ਰੇਨ 'ਤੇ ਕਲਿੱਕ ਕਰਨਾ ਹੋਵੇਗਾ।

  • ਹੁਣ ਤੁਹਾਨੂੰ Book Ticket ਦੀ ਆਪਸ਼ਨ 'ਤੇ ਆਉਣਾ ਪਵੇਗਾ।

  • ਹੁਣ ਤੁਹਾਨੂੰ ਆਪਣੇ ਸੂਬੇ ਦੇ ਸਟੇਸ਼ਨ ਤੋਂ ਅਯੁੱਧਿਆ ਧਾਮ ਜੰਕਸ਼ਨ (AY) ਲਈ ਮਿਤੀ ਵਾਲੀ ਟ੍ਰੇਨ ਦੀ ਖੋਜ ਕਰਨੀ ਪਵੇਗੀ।

  • ਜਦੋਂ ਰੇਲਗੱਡੀ ਦੀ ਸੂਚੀ ਖੁੱਲ੍ਹਦੀ ਹੈ ਤਾਂ ਤੁਸੀਂ ਕਲਾਸ ਦੇ ਨਾਲ ਸੀਟ ਦੀ ਉਪਲਬਧਤਾ ਦੀ ਜਾਂਚ ਕਰ ਸਕਦੇ ਹੋ।

  • ਯਾਤਰੀ ਵੇਰਵਿਆਂ ਦੇ ਨਾਲ ਭੁਗਤਾਨ ਵਿਕਲਪ 'ਤੇ ਕਲਿੱਕ ਕਰ ਕੇ ਭੁਗਤਾਨ ਕਰਨ ਤੋਂ ਬਾਅਦ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਚੱਲਣ ਵਾਲੀ ਆਸਥਾ ਟਰੇਨ ਦਾ ਸ਼ਡਿਊਲ ਜਾਰੀ ਹੋਣਾ ਸ਼ੁਰੂ ਹੋ ਗਿਆ ਹੈ। ਤੁਸੀਂ ਆਪਣੇ ਸੂਬੇ ਤੋਂ ਅਯੁੱਧਿਆ ਜਾਣ ਵਾਲੀ ਆਸਥਾ ਟਰੇਨ ਦਾ ਸਮਾਂ-ਸਾਰਣੀ ਦੇਖ ਸਕਦੇ ਹੋ ਅਤੇ ਐਪ ਰਾਹੀਂ ਬੁੱਕ ਕਰ ਸਕਦੇ ਹੋ।

ਐਪ 'ਤੇ ਟਿਕਟਾਂ ਬੁੱਕ ਕਰਨ ਦੀ ਪ੍ਰਕਿਰਿਆ ਭਾਰਤੀ ਰੇਲਵੇ ਦੀਆਂ ਹੋਰ ਟ੍ਰੇਨਾਂ ਦੀ ਬੁਕਿੰਗ ਵਰਗੀ ਹੈ।

Comments


Logo-LudhianaPlusColorChange_edited.png
bottom of page