ਜਸਵਿੰਦਰ ਭੱਲਾ ਦਾ ਮੋਬਾਈਲ ਚੋਰੀ, ਵਾਪਸ ਕਰਨ 'ਤੇ ਕੀਤਾ ਇਨਾਮ ਦਾ ਐਲਾਨ
- Sep 15, 2023
- 1 min read
15 ਸਤੰਬਰ ,

ਪੰਜਾਬੀ ਫਿਲਮਾਂ ਦੇ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਨਾਲ ਜੁੜੀ ਇਕ ਅਹਿਮ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਭੱਲਾ ਜਲੰਧਰ ਦੇ ਪੀਪੀਆਰ ਮਾਲ 'ਚ ਇਕ ਫਿਲਮ ਦੀ ਪ੍ਰਮੋਸ਼ਨ ਲਈ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਦਾ ਫੋਨ ਚੋਰੀ ਹੋ ਗਿਆ। ਭੱਲਾ ਨੇ ਮੋਬਾਈਲ ਫੋਨ ਵਾਪਸ ਕਰਨ ਵਾਲੇ ਚੋਰ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਭੱਲਾ ਨੇ ਕਿਹਾ ਕਿ ਜਿਸ ਨੇ ਵੀ ਮੋਬਾਈਲ ਲਿਆ ਹੈ, ਉਹ ਬੇਸ਼ੱਕ ਫ਼ੋਨ ਆਪਣੇ ਕੋਲ ਰੱਖੇ ਪਰ ਫ਼ੋਨ ਦਾ ਡਾਟਾ ਵਾਪਸ ਕਰੇ। ਉਨ੍ਹਾਂ ਦੇ ਫੋਨ 'ਚ ਕਈ ਪੁਰਾਣੀਆਂ ਤਸਵੀਰਾਂ ਅਤੇ ਜ਼ਰੂਰੀ ਦਸਤਾਵੇਜ਼ ਹਨ। ਉਨ੍ਹਾਂ ਨੇ ਕਿਹਾ ਕਿ ਉਹ ਚੋਰ ਦੇ ਹੁਨਰ ਦੀ ਸ਼ਲਾਘਾ ਕਰਦੇ ਹਨ ਕਿ ਉਸ ਨੇ ਇੰਨੀ ਸੁਰੱਖਿਆ ਅਤੇ ਲੋਕਾਂ ਵਿੱਚੋਂ ਮੋਬਾਈਲ ਫੋਨ ਚੋਰੀ ਕਰ ਲਿਆ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਹੁਨਰ ਨੂੰ ਚੰਗੇ ਕੰਮ ਲਈ ਵਰਤਿਆ ਜਾਵੇ ਤਾਂ ਬਿਹਤਰ ਹੋਵੇਗਾ ਪਰ ਜੇਕਰ ਚੋਰ ਉਸ ਦਾ ਮੋਬਾਈਲ ਵਾਪਸ ਕਰ ਦਿੰਦਾ ਹੈ ਤਾਂ ਉਹ ਉਸ ਨੂੰ ਕਿਸੇ ਵੀ ਕੀਮਤ 'ਤੇ ਇਨਾਮ ਦੇਣਗੇ।






Comments