AAP ਪੰਜਾਬ ਵੱਲੋਂ ਸੂਬਾ ਸਕੱਤਰ ਤੇ ਸਹਿ-ਇੰਚਾਰਜ ਵਰਗੇ ਵੱਡੇ ਅਹੁਦਿਆਂ ਤੇ ਨਾਂ ਐਲਾਨੇ ਗਏ
- Ludhiana Plus
- Oct 13, 2023
- 1 min read
13 ਅਕਤੂਬਰ

ਆਮ ਆਦਮੀ ਪਾਰਟੀ (ਆਪ) ਨੇ ਡਾ: ਸੰਨੀ ਆਹਲੂਵਾਲੀਆ ਨੂੰ ਚੰਡੀਗੜ੍ਹ ਦਾ ਸਹਿ-ਇੰਚਾਰਜ ਅਤੇ ਰਣਜੋਧ ਹਦਨਾ ਨੂੰ ਪੰਜਾਬ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਡਾ. ਐਸ.ਐਸ. ਆਹਲੂਵਾਲੀਆ ਨੂੰ ਆਮ ਆਦਮੀ ਪਾਰਟੀ ਦੇ ਵਲੋਂ ਹੁਣ ਤੱਕ ਜੋ ਵੀ ਜਿੰਮੇਵਾਰੀ ਦਿੱਤੀ ਗਈ ਹੈ, ਉਸਨੂੰ ਉਨ੍ਹਾਂ ਵਲੋਂ ਪੂਰੀ ਤਨਦੇਹੀ ਦੇ ਨਾਲ ਨਿਭਾਇਆ ਗਿਆ ਹੈ।
ਉਹ ਚਾਹੇ ਪੰਜਾਬ ਵਿੱਚ ਸੂਬਾ ਸਕੱਤਰ ਦੀ ਜਿੰਮੇਵਾਰੀ ਹੋਵੇ ਜਾਂ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਵਜੋਂ ਜਿੰਮੇਵਾਰੀ ਹੋਵੇ। ਇਸ ਮੌਕੇ ਉਤੇ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਲਈ ਜੋ ਜਿੰਮੇਵਾਰੀ ਦਿੱਤੀ ਗਈ ਹੈ, ਉਸਨੂੰ ਉਹ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ। ਉਨ੍ਹਾਂ ਨੇ ਇਸ ਜਿੰਮੇਵਾਰੀ ਦੇ ਲਈ ਆਮ ਆਦਮੀ ਪਾਰਟੀ ਦਾ ਧੰਨਵਾਦ ਵੀ ਕੀਤਾ।





Comments