google-site-verification=ILda1dC6H-W6AIvmbNGGfu4HX55pqigU6f5bwsHOTeM
top of page

ਪੰਜਾਬ ਕ੍ਰਿਸਚੀਅਨ ਲੀਡਰਸ਼ਿਪ ਨੇ ਕਨ੍ਹਈਆ ਮਿੱਤਲ ਖ਼ਿਲਾਫ਼ ਲਾਬੜਾ ਥਾਣੇ ਵਿੱਚ ਧਾਰਾ 295ਏ ਤਹਿਤ ਕੇਸ ਦਰਜ ਕਰਵਾਇਆ

  • bhagattanya93
  • Sep 27, 2023
  • 1 min read

ਜਲੰਧਰ, 26 ਸਤੰਬਰ

ree

ਕ੍ਰਿਸਚੀਅਨ ਲੀਡਰਸ਼ਿਪ ਪੰਜਾਬ ਦੇ ਚੇਅਰਮੈਨ ਪਾਸਟਰ ਹਰਜੋਤ ਸੇਠੀ ਅਤੇ ਪੰਜਾਬ ਪ੍ਰਧਾਨ ਸੁਰਜੀਤ ਥਾਪਰ ਨੇ ਜਲੰਧਰ ਦਿਹਾਤੀ ਥਾਣਾ ਲਾਬੜਾ ਵਿਖੇ ਗਾਇਕ ਕਨ੍ਹਈਆ ਮਿੱਤਲ 'ਤੇ ਇਕ ਪ੍ਰੋਗਰਾਮ ਦੌਰਾਨ ਭਗਵਾਨ ਯਿਸੂ ਮਸੀਹ ਬਾਰੇ ਗਲਤ ਟਿੱਪਣੀਆਂ ਕੀਤੀਆਂ, ਜਿਸ ਕਾਰਨ ਈਸਾਈ ਭਾਈਚਾਰੇ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਕ੍ਰਿਸਚੀਅਨ ਲੀਡਰਸ਼ਿਪ ਵੱਲੋਂ ਜਲੰਧਰ ਦੇ ਐਸ ਐੱਸ.ਪੀ ਮੁਖਵਿੰਦਰ ਸਿੰਘ ਭੁੱਲਰ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਦੀ ਜਾਂਚ ਤੋਂ ਬਾਅਦ ਅੱਜ ਥਾਣਾ ਲਾਬੜਾ 'ਚ ਮੁਕੱਦਮਾ ਨੰਬਰ 78 ਦਰਜ ਕੀਤਾ ਗਿਆ ਹੈ।ਇਸਾਈ ਭਾਈਚਾਰੇ ਨੂੰ ਹੋਈ ਠੇਸ 'ਤੇ ਮੱਲ੍ਹਮ ਲਗਾਉਂਦੇ ਹੋਏ ਪੁਲਸ ਪ੍ਰਸ਼ਾਸਨ ਨੇ ਧਾਰਾ 295 ਏ. ਮੁਕੱਦਮਾ ਦਰਜ ਕੀਤਾ ਗਿਆ ਹੈ। ਪੰਜਾਬ ਕ੍ਰਿਸਚੀਅਨ ਲੀਡਰਸ਼ਿਪ ਨੇ ਮੰਗ ਕੀਤੀ ਕਿ ਜਲੰਧਰ ਪੁਲਿਸ ਪ੍ਰਸ਼ਾਸ਼ਨ ਉਸਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਡੱਕੇ।

ree

ree

Comments


Logo-LudhianaPlusColorChange_edited.png
bottom of page