google-site-verification=ILda1dC6H-W6AIvmbNGGfu4HX55pqigU6f5bwsHOTeM
top of page

ਦਿਲਜੀਤ ਦੋਸਾਂਝ ਦੀ ਨਵੀਂ Album 'ਗੋਸਟ' ਹੋਈ ਰਿਲੀਜ਼

  • Sep 30, 2023
  • 1 min read

30/09/2023

ਦਿਲਜੀਤ ਦੋਸਾਂਝ ਪਿਛਲੇ ਲੰਬੇ ਸਮੇਂ ਤੋਂ ਆਪਣੀ ਐਲਬਮ 'ਗੋਸਟ' ਨੂੰ ਲੈਕੇ ਚਰਚਾ ਵਿੱਚ ਹਨ। ਹੁਣ ਦਿਲਜੀਤ ਨੇ ਫੈਨਜ਼ ਦਾ ਇੰਤਜ਼ਾਰ ਕਰਦਿਆਂ ਆਪਣੀ ਨਵੀਂ ਐਲਬਮ ਨੂੰ ਰਿਲੀਜ਼ ਕਰ ਦਿੱਤਾ ਹੈ।ਦਲਿਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਦਿਲਜੀਤ ਪਿਛਲੇ ਲੰਬੇ ਸਮੇਂ ਤੋਂ ਆਪਣੀ ਐਲਬਮ 'ਗੋਸਟ' ਨੂੰ ਲੈਕੇ ਚਰਚਾ ਵਿੱਚ ਹਨ। ਹੁਣ ਦਿਲਜੀਤ ਨੇ ਫੈਨਜ਼ ਦਾ ਇੰਤਜ਼ਾਰ ਕਰਦਿਆਂ ਆਪਣੀ ਨਵੀਂ ਐਲਬਮ ਨੂੰ ਰਿਲੀਜ਼ ਕਰ ਦਿੱਤਾ ਹੈ। ਜੀ ਹਾਂ, ਬੀਤੇ ਦਿਨੀਂ ਐਲਬਮ ਦਾ ਪਹਿਲਾ ਗਾਣਾ ਰਿਲੀਜ਼ ਹੋਇਆ ਸੀ। ਹੁਣ ਦਿਲਜੀਤ ਦੀ ਐਲਬਮ ਦੇ ਸਾਰੇ ਗਾਣੇ ਰਿਲੀਜ਼ ਹੋ ਚੁੱਕੇ ਹਨ। ਇਸ ਬਾਰੇ ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਦਿਲਜੀਤ ਨੇ ਆਪਣੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਵਿੱਚ ਦਿਲਜੀਤ ਕਾਫੀ ਹੈਂਡਸਮ ਨਜ਼ਰ ਆਂ ਰਹੇ ਹਨ।ਇਸ ਦੇ ਨਾਲ ਹੀ ਗਾਇਕ ਨੇ ਕੈਪਸ਼ਨ 'ਚ ਲਿਿਖਿਆ, 'ਗੋਸਟ ਐਲਬਮ ਰਿਲੀਜ਼ ਹੋ ਗਈ ਹੈ। ਤੁਹਾਡਾ ਮਨਪਸੰਦ ਗੀਤ ਕਿਹੜਾ ਹੈ?' ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਇਹ ਐਲਬਮ ਪੂਰੀ ਦੁਨੀਆ ਵਿੱਚ ਰਿਲੀਜ਼ ਹੋਈ ਹੈ। ਇਸ ਐਲਬਮ ਦੇ ਗਾਣਿਆਂ ਦੀ ਵੀਡੀਓ ਯੂਟਿਊਬ ਤੇ ਮੌਜੂਦ ਹੈ।ਤੁਸੀਂ ਸਾਰੇ ਗਾਣੇ ਯੂਟਿੳਬ 'ਤੇ 'ਦਿਲਜੀਤ ਦੋਸਾਂਝ ਗੋਸਟ ਐਲਬਮ' ਲਿਖ ਕੇ ਸਰਚ ਕਰ ਸਕਦੇ ਹੋ। ਇਸ ਤੋਂ ਇਲਾਵਾ ਦਿਲਜੀਤ ਦੀ ਐਲਬਮ ਯੂਟਿਊਬ ਮਿਊਜ਼ਿਕ, ਸਪੌਟੀਫਾਈ ਸਣੇ ਹੋਰ ਸਾਰੀਆਂ ਮਿਊਜ਼ਿਕ ਐਪਸ 'ਤੇ ਮੌਜੂਦ ਹੈ।

Comments


Logo-LudhianaPlusColorChange_edited.png
bottom of page