BREAKING- ਪੰਜਾਬ ਦੇ 10 ਮੰਤਰੀਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
- Ludhiana Plus
- Oct 6, 2023
- 1 min read
6 ਅਕਤੂਬਰ

ਆਮ ਆਦਮੀ ਪਾਰਟੀ ਨੇ ਹਰਿਆਣਾ ਵਿੱਚ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਨੇ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਲਈ ਇੰਚਾਰਜ ਨਿਯੁਕਤ ਕੀਤੇ ਹਨ।
ਪਾਰਟੀ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸੋਨੀਪਤ ਦੀ ਜ਼ਿੰਮੇਵਾਰੀ ਦਿੱਤੀ ਹੈ, ਜਦੋਂਕਿ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਕਰਨਾਲ ਦੀ ਜ਼ਿੰਮੇਵਾਰੀ ਤੋਂ ਇਲਾਵਾ ਹੋਰਨਾਂ 8 ਮੰਤਰੀਆਂ ਤੇ ਆਹੁਦੇਦਾਰਾਂ ਨੂੰ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਜਿੰਮੇਵਾਰੀਆਂ ਸੌਂਪੀਆਂ ਹਨ।

ਹੋਰ ਵੀ ਕਈ ਨਾਮਾ ਦੀ ਇਸ ਵਿਚ ਘੋਸ਼ਣਾ ਕੀਤੀ ਗਈ ਹੈ ਜਿਸ ਵਿਚ ਹਿਸਾਰ ਦੇ ਲਈ ਬਲਜਿੰਦਰ ਕੌਰ ,ਕੁਰੂਕਸ਼ੇਤਰ ਲਈ ਚੇਤਨ ਸਿੰਘ ਜੋੜਾਮਾਜਰਾ ਜਦਕਿ ਰੋਹਤਕ ਲਈ ਜਿੰਮੇਵਾਰੀ ਕੁਲਦੀਪ ਸਿੰਘ ਧਾਲੀਵਾਲ ਤੇ ਅੰਬਾਲਾ ਦੇ ਲਈ ਕੈਬਿਨੇਟ ਮਨਿਸਟਰ ਅਨਮੋਲ ਗਗਨ ਮਾਨ ਨੂੰ ਜਿੰਮੇਵਾਰੀ ਸੋਂਪੀ ਹੈ।
ਫਰੀਦਾਬਾਦ ਲਈ ਬ੍ਰਹਮ ਸ਼ੰਕਰ ਜੀਪ ਨੂੰ ਚੁਣਿਆ ਗਿਆ ,ਭਵਾਨੀ ਮਹਿੰਦਰਗੜ੍ਹ ਲਈ ਲਾਲਜੀਤ ਭੁੱਲਰ , ਗੁੜਗਾਓਂ ਲਈ ਲਾਲ ਚੰਦ ਕਟਾਰੁਚੱਕ, ਸਿਰਸਾ ਲਈ DCP ਬਲਕਾਰ ਸਿੰਘ ਚੁਣੇ ਗਏ ।





Comments