google-site-verification=ILda1dC6H-W6AIvmbNGGfu4HX55pqigU6f5bwsHOTeM
top of page

8 ਸੋਨੇ 6 ਚਾਂਦੀ ,5 ਕਾਂਸੀ ਦੇ ਮੈਡਲ ਜਿੱਤ ਪੰਜਾਬੀ ਖਿਡਾਰੀਆਂ ਨੇ ਤੋੜਿਆ ਰਿਕਾਰਡ

  • Writer: Ludhiana Plus
    Ludhiana Plus
  • Oct 9, 2023
  • 2 min read

9 ਅਕਤੂਬਰ

ree

ਏਸ਼ੀਅਨ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ 28 ਸੋਨੇ, 38 ਚਾਂਦੀ ਤੇ 41 ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 107 ਤਮਗ਼ੇ ਜਿੱਤ ਕੇ ਤਮਗ਼ਾ ਸੂਚੀ ਵਿਚ ਚੌਥਾ ਸਥਾਨ ਹਾਸਲ ਕੀਤਾ, ਉੱਥੇ ਪੰਜਾਬ ਦੇ 33 ਖਿਡਾਰੀਆਂ ਨੇ ਵੀ ਇਨ੍ਹਾਂ ਖੇਡਾਂ ਦੇ 72 ਵਰਿ੍ਹਆਂ ਦੇ ਤੋੜੇ ਸਾਰੇ ਰਿਕਾਰਡ , ਪੰਜਾਬੀ ਖਿਡਾਰੀਆਂ ਨੇ 8 ਸੋਨੇ, 6 ਚਾਂਦੀ ਤੇ 5 ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 19 ਤਮਗ਼ੇ ਜਿੱਤੇ।

ਏਸ਼ੀਅਨ ਖੇਡਾਂ ਦੇ 72 ਵਰਿ੍ਹਆਂ ਦੇ ਇਤਿਹਾਸ ਵਿਚ ਪੰਜਾਬ ਦੇ ਖਿਡਾਰੀਆਂ ਨੇ ਇਸ ਤੋਂ ਪਹਿਲਾਂ ਸਭ ਤੋਂ ਵੱਧ ਸੋਨ ਤਮਗ਼ੇ 1951 ਵਿਚ ਨਵੀਂ ਦਿੱਲੀ ਅਤੇ 1962 ਵਿਚ ਜਕਾਰਤਾ ਏਸ਼ੀਅਨ ਖੇਡਾਂ ਵਿਚ 7-7 ਸੋਨ ਤਮਗ਼ੇ ਜਿੱਤੇ ਸਨ ਅਤੇ ਇਸ ਵਾਰ ਇਹ ਰਿਕਾਰਡ ਤੋੜਦਿਆਂ ਪੰਜਾਬ ਦੇ ਖਿਡਾਰੀਆਂ ਨੇ 8 ਸੋਨ ਤਮਗ਼ੇ ਜਿੱਤ ਲਏ। ਇਸ ਤੋਂ ਇਲਾਵਾ ਪੰਜਾਬੀ ਖਿਡਾਰੀਆਂ ਨੇ ਕੁੱਲ ਸਭ ਤੋਂ ਵੱਧ 15 ਤਮਗ਼ੇ 1951 ਵਿਚ ਨਵੀਂ ਦਿੱਲੀ ਵਿਖੇ ਜਿੱਤੇ ਸਨ। ਇਸ ਵਾਰ ਇਹ ਵੀ ਰਿਕਾਰਡ ਤੋੜਦਿਆਂ ਕੁੱਲ 19 ਤਮਗ਼ੇ ਜਿੱਤੇ ਹਨ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਏਸ਼ੀਅਨ ਖੇਡਾਂ ਵਿਚ ਭਾਰਤੀ ਖੇਡ ਦਲ ਤੇ ਪੰਜਾਬੀ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡਾਂ ਦੇ ਵੱਡੇ ਮੰਚ ਉੱਤੇ ਸਾਡੇ ਖਿਡਾਰੀਆਂ ਨੇ ਆਪਣੀ ਮਿਹਨਤ ਬਲਬੂਤੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਏਸ਼ੀਅਨ ਖੇਡਾਂ ਵਿਚ ਹਿੱਸਾ ਲੈਣ ਗਏ 48 ਪੰਜਾਬੀ ਖਿਡਾਰੀਆਂ ਨੂੰ ਤਿਆਰੀ ਲਈ ਪ੍ਰਤੀ ਖਿਡਾਰੀ 8 ਲੱਖ ਰੁਪਏ ਦੇ ਹਿਸਾਬ ਨਾਲ ਕੁੱਲ 4.64 ਕਰੋੜ ਰੁਪਏ ਦਿੱਤੇ ਗਏ।

ਮੀਤ ਹੇਅਰ ਨੇ ਏਸ਼ੀਅਨ ਖੇਡਾਂ ਵਿਚ ਤਮਗ਼ੇ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਦੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਸਿਫ਼ਤ ਕੌਰ ਸਮਰਾ ਨੇ ਨਿਸ਼ਾਨੇਬਾਜ਼ੀ ਵਿਚ ਇਕ ਸੋਨੇ ਤੇ ਇਕ ਚਾਂਦੀ ਦਾ ਤਮਗ਼ਾ ਦਾ ਜਿੱਤਿਆ। ਸੋਨ ਤਮਗ਼ਾ ਜਿੱਤਣ ਵਾਲਿਆਂ ਵਿਚ ਹਰਮਨਪ੍ਰੀਤ ਕੌਰ (ਕਪਤਾਨ), ਕਨਿਕਾ ਆਹੂਜਾ ਤੇ ਅਮਨਜੋਤ ਕੌਰ ਨੇ ਮਹਿਲਾ ਕ੍ਰਿਕਟ, ਤੇਜਿੰਦਰ ਪਾਲ ਸਿੰਘ ਤੂਰ ਨੇ ਸ਼ਾਟਪੁੱਟ, ਅਰਜੁਨ ਸਿੰਘ ਚੀਮਾ ਤੇ ਜ਼ੋਰਾਵਾਰ ਸਿੰਘ ਸੰਧੂ ਨੇ ਨਿਸ਼ਾਨੇਬਾਜ਼ੀ, ਪ੍ਰਨੀਤ ਕੌਰ ਨੇ ਤੀਰਅੰਦਾਜ਼ੀ, ਹਰਮਨਪ੍ਰੀਤ ਸਿੰਘ (ਕਪਤਾਨ), ਹਾਰਦਿਕ ਸਿੰਘ (ਵਾਈਸ ਕਪਤਾਨ), ਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ ਬੱਲ, ਕ੍ਰਿਸ਼ਨ ਬਹਾਦਰ ਪਾਠਕ ਤੇ ਸੁਖਜੀਤ ਸਿੰਘ ਨੇ ਪੁਰਸ਼ ਹਾਕੀ ਅਤੇ ਅਰਸ਼ਦੀਪ ਸਿੰਘ ਤੇ ਪ੍ਰਭਸਿਮਰਨ ਸਿੰਘ ਨੇ ਪੁਰਸ਼ ਕ੍ਰਿਕਟ ਵਿਚ ਸੋਨੇ ਦਾ ਤਮਗ਼ਾ ਜਿੱਤਿਆ।

ਚਾਂਦੀ ਦੇ ਤਮਗ਼ੇ ਜਿੱਤਣ ਵਾਲਿਆਂ ਵਿਚ ਹਰਮਿਲਨ ਬੈਂਸ ਨੇ 800 ਮੀਟਰ ਤੇ 1500 ਮੀਟਰ ਵਿਚ ਦੋ ਚਾਂਦੀ ਅਤੇ ਜਸਵਿੰਦਰ ਸਿੰਘ ਨੇ ਰੋਇੰਗ ਵਿਚ ਇਕ ਚਾਂਦੀ ਤੇ ਇਕ ਕਾਂਸੀ ਦਾ ਤਮਗ਼ਾ ਜਿੱਤਿਆ। ਧਰੁਵ ਕਪਿਲਾ ਨੇ ਬੈਡਮਿੰਟਨ ਟੀਮ ਤੇ ਰਾਜੇਸ਼ਵਰੀ ਕੁਮਾਰੀ ਵਿਚ ਟਰੈਪ ਨਿਸ਼ਾਨੇਬਾਜ਼ੀ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ। ਕਾਂਸੀ ਦੇ ਤਮਗ਼ੇ ਜਿੱਤਣ ਵਾਲਿਆਂ ਵਿਚ ਵਿਜੈਵੀਰ ਸਿੱਧੂ ਨੇ ਨਿਸ਼ਾਨੇਬਾਜ਼ੀ, ਸਤਨਾਮ ਸਿੰਘ, ਸੁਖਮੀਤ ਸਿੰਘ ਤੇ ਚਰਨਜੀਤ ਸਿੰਘ ਨੇ ਰੋਇੰਗ, ਮੰਜੂ ਰਾਣੀ ਨੇ ਪੈਦਲ ਦੌੜ ਅਤੇ ਸਿਮਰਨਜੀਤ ਕੌਰ ਨੇ ਤੀਰਅੰਦਾਜ਼ੀ ਵਿਚ ਕਾਂਸੀ ਦਾ ਤਮਗਾ ਜਿੱਤਿਆ।

Comments


Logo-LudhianaPlusColorChange_edited.png
bottom of page