ਲੁਧਿਆਣਾ ਦੇ BJP ਨੇਤਾ ਬੋਬੀ ਜਿੰਦਲ ਤੇ ਨਾਮੀ ਕਾਰੋਬਾਰੀ ਕਮਲ ਚੌਹਾਨ ਖਿਲਾਫ ਧੋਖਾਧੜੀ ਦਾ ਕੇਸ ਦਰਜ
- Ludhiana Plus
- Oct 12, 2023
- 1 min read
12 ਅਕਤੂਬਰ

BJP ਦੇ ਆਗੂ ਬੋਬੀ ਜਿੰਦਲ ਜੋ ਲੁਧਿਆਣਾ ਤੋਂ ਭਾਜਪਾ ਦੀ ਟਿਕਟ ਤੇ ਕੌਂਸਲਰ ਦੀ ਚੋਣ ਵੀ ਲੜ ਚੁੱਕੇ ਹਨ ,ਉਹਨਾਂ ਤੇ ਕੇਸ ਦਰਜ ਹੋਇਆ ਹੈ ਇਹ ਮਾਮਲਾ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਜਿੰਦਲ ਦੇ ਨਾਲ ਪੁਲਿਸ ਨੇ ਵੱਡੇ ਕਾਰੋਬਾਰੀ ਕਮਲ ਚੌਹਾਨ ਤੇ ਵੀ ਧੋਖਾਧੜੀ ਤੇ ਸਾਜ਼ਿਸ਼ ਕਰਨ ਦਾ ਕੇਸ ਦਰਜ ਕੀਤਾ ਹੈ I ਪੁਲਿਸ ਨੇ ਸੁਨੀਲ ਬਾਂਸਲ ਦੀ ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਅਤੇ ਜਾਂਚ ਮਗਰੋਂ ਜਿੰਦਲ ਐਂਡ ਚੌਹਾਨ ਖਿਲਾਫ ਕੇਸ ਦਰਜ ਕੀਤਾ ਹੈ I ਦੋਵਾਂ ਤੇ ਦੋਸ਼ ਹੈ ਕੀ ਉਹਨਾਂ ਨੇ ਪੰਜਾਬ ਡਾਇਰ ਐਸੋਸੀਏਸ਼ਨ ਚ ਸ਼ੇਅਰ ਅਲਾਟਮੈਂਟ ਚ ਕਰੋੜਾਂ ਦਾ ਘਪਲਾ ਕੀਤਾ ਹੈ I ਬੋਬੀ ਜਿੰਦਲ PDA ਦੇ ਅਹੁਦੇਦਾਰ ਹਨ ਅਤੇ ਤਾਜਪੁਰ ਰੋਡ ਤੇ ਪਾਣੀ ਨੂੰ ਸਾਫ ਕਰਨ ਲਈ ਟਰੀਟਮੈਂਟ ਪਲਾਂਟ ਚਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਓਹਨਾ ਨੇ ਸ਼ੇਅਰ ਅਲਲਾਟਮੈਂਟ ਵਿੱਚ ਐਸੋਸੈਸ਼ਨ ਦੇ ਮੇਮ੍ਬਰਾਂ ਦੇ ਕਰੋੜਾਂ ਰੁਪਏ ਗਬਨ ਕਰ ਲਏ ਹਨ Iਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਅਤੇ ਦੋਵਾਂ ਖਿਲਾਫ 420 ਤੇ 120 ਬੀ ਧਾਰਾ ਅਧੀਨ ਕੇਸ ਦਰਜ ਕਰ ਲਿਆ ਹੈ I ਫਿਲਹਾਲ ਜਿੰਦਲ ਅਤੇ ਚੌਹਾਨ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ Iਪੁਲਿਸ ਵੱਲੋ ਓਹਨਾ ਦੀ ਭਾਲ ਕੀਤੀ ਜਾ ਰਹੀ ਹੈ I
Comments