MLA ਛੀਨਾ ਵਲੋਂ ਸੈਕਟਰ 40 ਵਿੱਚ ਸੜਕਾਂ ਦੇ ਮੁਰੰਮਤ ਕਾਰਜ਼ਾਂ ਦਾ ਕੀਤਾ ਗਿਆ ਉਦਘਾਟਨ
- Ludhiana Plus
- Oct 12, 2023
- 1 min read
12 ਅਕਤੂਬਰ

ਮੁੱਖ ਪ੍ਰਸ਼ਾਸਕ, ਗਲਾਡਾ ਦੀਆਂ ਹਦਾਇਤਾ ਅਨੁਸਾਰ ਗਲਾਡਾ ਦੇ ਟੈਕਨੀਕਲ ਵਿੰਗ ਵੱਲੋਂ ਸੈਕਟਰ-40 ਵਿਖੇ ਸੜਕਾਂ ਦੀ ਰੀ-ਕਾਰਪੈਟਿੰਗ ਦਾ ਕੰਮ ਠੇਕੇਦਾਰ ਨੂੰ ਅਲਾਟ ਕੀਤਾ ਗਿਆ।ਸੜਕਾਂ ਦੀ ਮੁਰੰਮਤ ਕਾਰਜ਼ਾਂ ਦਾ ਉਦਘਾਟਨ, ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਕੀਤਾ ਗਿਆ ਜਿਸ 'ਤੇ ਕਰੀਬ 38.91 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਵਿਧਾਇਕ ਛੀਨਾ ਵੱਲੋਂ ਗਲਾਡਾ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਿਰਮਾਣ ਕਾਰਜ਼ਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਦੀ ਗੁਣਵੱਤਾ ਨਾਲ ਕੋਈ ਸਮਝੋਤਾ ਨਾ ਕੀਤਾ ਜਾਵੇ ਅਤੇ ਇਸ ਕੰਮ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਟੁੱਟੀਆਂ ਸੜਕਾਂ ਤੋ ਆਉਣ ਵਾਲੀ ਸੱਮਸਿਆਂ ਤੋਂ ਛੁਟਕਾਰਾ ਮਿਲ ਸਕੇ।

ਮੌਕੇ 'ਤੇ ਵਿਧਾਇਕ ਛੀਨਾ ਨੂੰ ਗਲਾਡਾ ਦੇ ਅਧਿਕਾਰੀਆਂ ਦੀ ਹਾਜਰੀ ਵਿੱਚ ਸੈਕਟਰ-40 ਦੇ ਵਸਨੀਕਾ ਵੱਲੋਂ ਆਪਣੀਆਂ ਮੁਸ਼ਕਿਲਾਂ ਬਾਰੇ ਵੀ ਜਾਣੂ ਕਰਵਾਇਆ ਜਿਨ੍ਹਾਂ ਵਿੱਚ ਬਿਜਲੀ, ਪਾਰਕ ਅਤੇ ਸਾਫ ਸਫਾਈ ਆਦਿ ਸ਼ਾਮਲ ਹਨ। ਇਸ ਸਬੰਧੀ ਵਿਧਾਇਕ ਛੀਨਾ ਵੱਲੋਂ ਗਲਾਡਾ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਇਨ੍ਹਾਂ ਮੁਸਕਿਲਾਂ ਦਾ ਜਲਦ ਤੋ ਜਲਦ ਨਿਪਟਾਰਾ ਕੀਤਾ ਜਾਵੇ।





Comments