google-site-verification=ILda1dC6H-W6AIvmbNGGfu4HX55pqigU6f5bwsHOTeM
top of page

ਵਿਧਾਇਕ ਭੋਲਾ ਗਰੇਵਾਲ ਦੀ ਮਿਹਨਤ ਰੰਗ ਲਿਆਈ; ਹਲਕਾ ਪੂਰਬੀ ਨੂੰ ਮਿਲੇਗਾ 20 ਕਰੋੜੀ ਨਵਾਂ ਬਿਜਲੀ ਗ੍ਰਿਡ

1 day ago
1 min read

>>>>ਮਹਾਨਗਰ ਦੀ ਇੰਡਸਟਰੀ, ਹੋਜਰੀ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਲਈ ਪੰਜਾਬ ਸਰਕਾਰ ਵਚਨਬੱਧ - ਵਿਧਾਇਕ ਗਰੇਵਾਲ

>>>>ਦਾਣਾ ਮੰਡੀ ’ਚ ਲੱਗ ਰਹੇ ਨਵੇਂ ਬਿਜਲੀ ਗ੍ਰਿਡ ਦਾ ਕੀਤਾ ਦੌਰਾ; 15 ਨਵੰਬਰ ਤੋਂ ਹੋਵੇਗੀ ਸਪਲਾਈ ਸ਼ੁਰੂ

ਲੁਧਿਆਣਾ, 24 ਸਤੰਬਰ

ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਦਾਣਾ ਮੰਡੀ ਵਿਖੇ ਲੱਗ ਰਹੇ ਨਵੇਂ ਬਿਜਲੀ ਗ੍ਰਿਡ ਦਾ ਦੌਰਾ ਕੀਤਾ ਗਿਆ।

ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕ ਗਰੇਵਾਲ ਨੇ ਦੱਸਿਆ ਕਿ ਬਿਜਲੀ ਗ੍ਰਿੱਡ ਦਾ ਕਰੀਬ 50 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ 15 ਨਵੰਬਰ ਤੱਕ 40 ਮੈਗਾਵਾਟ ਦਾ ਇਹ ਬਿਜਲੀ ਗ੍ਰਿਡ ਚਾਲੂ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ 20 ਕਰੋੜ ਦੀ ਲਾਗਤ ਵਾਲੇ ਬਿਜਲੀ ਗ੍ਰਿਡ ਦੇ ਸ਼ੁਰੂ ਹੋਣ ਨਾਲ ਬਹਾਦਰਕੇ ਰੋਡ ਸਥਿਤ ਹੋਜਰੀ ਕੰਪਲੈਕਸ ਅਤੇ ਹੋਰ ਇੰਡਸਟਰੀ ਤੋਂ ਇਲਾਵਾ ਨਾਲ ਦੇ ਇਲਾਕਿਆਂ ਖਾਸ ਕਰ ਵਪਾਰੀ ਵਰਗ ਨੂੰ ਬਹੁਤ ਵੱਡੀ ਰਾਹਤ ਮਿਲੇਗੀ।

ਵਿਧਾਇਕ ਗਰੇਵਾਲ ਨੇ ਕਿਹਾ ਕਿ ਸੂਬੇ ਦੀ ਇੰਡਸਟਰੀ, ਹੋਜ਼ਰੀ ਅਤੇ ਹੋਰ ਵਰਗਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਲਈ ਸੂਬਾ ਸਰਕਾਰ ਵਚਨਬੱਧ ਹੈ ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਮਕਸਦ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਵਾਉਣਾ ਹੀ ਮੁੱਖ ਮਕਸਦ ਹੈ।

ਇਸ ਮੌਕੇ ਸੁਰਿੰਦਰ ਮਦਾਨ, ਗੁਰਦੀਪ ਲੱਕੀ, ਸੁਰਿੰਦਰ ਬਜਾਜ, ਬਾਬੂ ਸ਼ਰਮਾ, ਨਿਮਿਸ਼ ਸ਼ਰਮਾ, ਦਲਜੀਤ ਸਿੰਘ ਵਿੱਕੀ ਮਕੱੜ ਵੀ ਮੌਜੂਦ ਸਨ।

Comments


Logo-LudhianaPlusColorChange_edited.png
bottom of page